ਚੰਡੀਗੜ੍ਹ, 16 ਫਰਵਰੀ 2021 – ਰਾਜ ਚੋਣ ਕਮਿਸ਼ਨ ਵਲੋਂ ਅੱਜ ਪਟਿਆਲਾ ਦੇ ਨਗਰ ਕੌਂਸਲ, ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਸਨ। ਜਿਸ ਤਹਿਤ 3 ਬੂਥਾਂ ਤੇ ਦੁਬਾਰਾ ਵੋਟਾਂ ਦੁਬਾਰਾ ਪੈ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਦੇ ਰਿਟਰਨਿੰਗ ਅਫਸਰ ਵਲੋਂ ਵਾਰਡ ਨੰ: 8 ਦੇ ਬੂਥ ਨੰ: 11 ਵਿੱਚ ਵੋਟਾਂ ਦੌਰਾਨ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਹਲਕੇ ਦੇ ਰਿਟਰਨਿੰਗ ਅਫਸਰ ਵਲੋਂ ਵੀ ਸਮਾਣਾ ਦੇ ਵਾਰਡ ਨੰ: 11 ਦੇ ਬੂਥ ਨੰ: 22 ਅਤੇ 23 ਵਿੱਚ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ।
ਜਿਸ ਤੋਂ ਬਾਅਦ ਇਸ ਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਇਨਾਂ ਤਿੰਨਾਂ ਬੂਥਾਂ ਤੇ ਸਟੇਟ ਇਲੈਕਸ਼ਨ ਕਮਿਸ਼ਨ ਐਕਟ, 1994 ਦੀ ਧਾਰਾ 59(2)(ਏ) ਅਧੀਨ ਇਨਾਂ ਤਿੰਨਾਂ ਬੂਥਾਂ ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ।
ਜਿਸ ਤਹਿਤ ਅੱਜ ਇਹਨਾਂ ਤਿੰਨਾਂ ਬੂਥਾਂ ਤੇ ਅੱਜ 16 ਫਰਵਰੀ, 2021 ਨੂੰ ਸਵੇਰੇ 8.00 ਵਜੇ ਤੋ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਅਤੇ ਗਿਣਤੀ 17 ਫਰਵਰੀ, 2021 ਨੂੰ ਹੋਵੇਗੀ।