ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਆਇਆ ਨੌਜਵਾਨ ਮੌਕੇ ‘ਤੇ ਹੀ ਮਾਰ ਦਿੱਤਾ ਗਿਆ। ਸੇਵਾਦਾਰਾਂ ਅਤੇ ਨਿਹੰਗ ਸਿੰਘਾਂ ਵੱਲੋਂ ਦੋਸ਼ੀ ਨੂੰ ਮੌਕੇ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨਿਹੰਗ ਸਿੰਘਾਂ ਨੇ ਦੋਸ਼ੀ ਨੂੰ ਪਹਿਲਾਂ ਕੁੱਟਿਆ, ਉਂਗਲਾਂ ਤੋੜੀਆਂ ਅਤੇ ਫਿਰ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨੌਜਵਾਨ ਦੀ ਉਮਰ 22 ਸਾਲ ਅਤੇ ਉੱਤਰ ਪ੍ਰਦੇਸ਼ ਨਾਲ ਉਸਦਾ ਸਬੰਧ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਵੱਲੋਂ ਹਜੇ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ।
ਬੇਅਦਬੀਆਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਇਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜੰਗਲੇ ਨੂੰ ਟੱਪਕੇ ਨੌਜਵਾਨ ਅੱਗੇ ਗਿਆ ਅਤੇ ਓਥੇ ਪਈ ਸ੍ਰੀ ਸਾਹਿਬ ਨੂੰ ਪਹਿਲਾਂ ਹੱਥ ਪਾਇਆ ਅਤੇ ਏਨੇ ਨੂੰ ਸੇਵਾਦਾਰਾਂ ਨੇ ਮੌਕੇ ‘ਤੇ ਫੜ੍ਹ ਲਿਆ। ਸੇਵਾਦਾਰਾਂ ਵੱਲੋਂ ਮੌਕਾ ਰਹਿੰਦਿਆਂ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਵਿਅਕਤੀ ਨੂੰ ਫੜ੍ਹ ਲਿਆ ਗਿਆ। ਰਹਿਰਾਸ ਸਾਹਿਬ ਦੇ ਵਕਤ ਸਮੇਂ ਇਹ ਬੇਅਦਬੀ ਦੀ ਘਟਨਾ ਨੂੰ ਨਜ਼ਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।
https://www.facebook.com/thekhabarsaar/