ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਹਿੰਸਾ ਮਾਮਲਾ: ਐਨਆਈਏ ਨੇ ਬ੍ਰਿਟਿਸ਼ ਨਾਗਰਿਕ ਵਿਰੁੱਧ ਚਾਰਜਸ਼ੀਟ ਕੀਤੀ ਦਾਇਰ

  • ਪਿਛਲੇ ਸਾਲ ਅਟਾਰੀ ਬਾਰਡਰ ‘ਤੇ ਹੋਈ ਸੀ ਗ੍ਰਿਫਤਾਰੀ

ਚੰਡੀਗੜ੍ਹ, 6 ਸਤੰਬਰ 2024 – ਪਿਛਲੇ ਸਾਲ ਮਾਰਚ 2023 ਵਿੱਚ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਨੂੰ ਬ੍ਰਿਟਿਸ਼ ਨਾਗਰਿਕ ਇੰਦਰਪਾਲ ਸਿੰਘ ਗਾਬਾ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਮੁਲਜ਼ਮ ਗਾਬਾ ਪਿਛਲੇ ਸਾਲ ਦਸੰਬਰ ਵਿੱਚ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਤੋਂ ਫੜਿਆ ਗਿਆ ਸੀ। ਉਹ ਪਾਕਿਸਤਾਨ ਤੋਂ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਰਿਹਾ ਸੀ।

ਐਨਆਈਏ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਗਾਬਾ ਬ੍ਰਿਟਿਸ਼ ਨਾਗਰਿਕ ਹੈ ਅਤੇ ਹਾਉਂਸਲੋ ਵਿੱਚ ਰਹਿੰਦਾ ਹੈ। ਮੂਲ ਰੂਪ ਵਿੱਚ ਉਹ ਦਿੱਲੀ ਦਾ ਵਸਨੀਕ ਹੈ ਅਤੇ ਉਸ ਕੋਲ ਬ੍ਰਿਟਿਸ਼ ਨਾਗਰਿਕਤਾ ਹੈ। ਇੰਦਰਪਾਲ ਸਿੰਘ ਗਾਬਾ ਨੇ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਖਾਲਿਸਤਾਨ ਪੱਖੀ ਹਿੰਸਾ ਵਿਚ ਭਾਰਤ ਵਿਰੁੱਧ ਸਰਗਰਮ ਭੂਮਿਕਾ ਨਿਭਾਈ ਸੀ। ਇਹ ਪ੍ਰਦਰਸ਼ਨ 22 ਮਾਰਚ 2023 ਨੂੰ ਕੀਤਾ ਗਿਆ ਸੀ। NIA ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ‘ਇਸ ਸਾਲ 25 ਅਪ੍ਰੈਲ ਨੂੰ NIA ਨੇ ਉਸ ਨੂੰ ਵਿਆਪਕ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਅਤੇ ਵੱਖਵਾਦੀ ਗਤੀਵਿਧੀਆਂ ‘ਚ ਉਸਦੀ ਭੂਮਿਕਾ ਦਾ ਪਤਾ ਲਗਾਇਆ ਸੀ।

ਗਾਬਾ ਨੂੰ ਪਿਛਲੇ ਸਾਲ ਦਸੰਬਰ ਵਿੱਚ ਅੰਮ੍ਰਿਤਸਰ ਦੀ ਅਟਾਰੀ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ। ਉਹ ਲੰਡਨ ਤੋਂ ਪਾਕਿਸਤਾਨ ਆਇਆ ਸੀ ਅਤੇ ਅਟਾਰੀ ਸਰਹੱਦ ਤੋਂ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। ਉਸ ਨੂੰ ਕਸਟਮ ਵਿਭਾਗ ਨੇ ਦਸਤਾਵੇਜ਼ਾਂ ਦੀ ਤਸਦੀਕ ਦੌਰਾਨ ਹਿਰਾਸਤ ਵਿੱਚ ਲਿਆ ਸੀ। ਇਸ ਤੋਂ ਬਾਅਦ ਇੰਦਰਪਾਲ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਅਤੇ ਜਾਂਚ ਜਾਰੀ ਰਹਿਣ ਤੱਕ ਉਸ ਨੂੰ ਦੇਸ਼ ਨਾ ਛੱਡਣ ਲਈ ਕਿਹਾ ਗਿਆ।

ਜਾਂਚ ਦੌਰਾਨ ਐਨਆਈਏ ਨੇ ਉਸ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਸੀ। ਘਟਨਾ ਦੀਆਂ ਕਈ ਇਤਰਾਜ਼ਯੋਗ ਵੀਡੀਓਜ਼ ਅਤੇ ਫੋਟੋਆਂ ਸਮੇਤ ਡਾਟਾ ਦੀ ਜਾਂਚ ਕੀਤੀ ਗਈ। ਆਖ਼ਰਕਾਰ ਘਟਨਾ ਵਿਚ ਉਸ ਦੀਆਂ ਅਹਿਮ ਜ਼ਿੰਮੇਵਾਰੀਆਂ ਸਾਹਮਣੇ ਆ ਗਈਆਂ। ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਿਆਂ ਦੀ ਯੋਜਨਾ ਲੰਡਨ ‘ਚ ਬਣਾਈ ਗਈ ਸੀ।

ਖ਼ਾਲਿਸਤਾਨ ਸਮਰਥਕਾਂ ਨੇ ਪੰਜਾਬ ਪੁਲਿਸ ਵੱਲੋਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੀਤੀ ਕਾਰਵਾਈ ਦਾ ਬਦਲਾ ਲੈਣ ਲਈ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ ਅਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਹਾਈ ਕਮਿਸ਼ਨ ‘ਤੇ ਹਿੰਸਕ ਹਮਲੇ ਦਾ ਉਦੇਸ਼ ਪੰਜਾਬ ਵਿਚ ਵੱਖ ਹੋਣ ਦੇ ਜ਼ਰੀਏ ਖਾਲਿਸਤਾਨ ਦੇ ਉਦੇਸ਼ ਨੂੰ ਅੱਗੇ ਵਧਾਉਣਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਸਤਲੁਜ ਐਕਸਪ੍ਰੈਸ ‘ਤੇ ਪਥਰਾਅ: 4 ਸਾਲਾ ਬੱਚੇ ਦੇ ਸਿਰ ‘ਚ ਲੱਗਿਆ ਪੱਥਰ, ਟੁੱਟੀ ਸਿਰ ਦੀ ਹੱਡੀ

ਬਿਆਸ ਦਰਿਆ ‘ਚੋਂ ਮਿਲੀਆਂ 3 ਨੌਜਵਾਨਾਂ ਦੀਆਂ ਲਾਸ਼ਾਂ: ਮੂਰਤੀ ਵਿਸਰਜਨ ਲਈ ਗਏ ਸੀ, ਨਹਾਉਂਦੇ ਸਮੇਂ ਵਾਪਰਿਆ ਸੀ ਹਾਦਸਾ