ਵਾਸ਼ਿੰਗਟਨ, 3 ਅਪ੍ਰੈਲ 2021 – ਅਮਰੀਕਾ ਦੇ ਕੈਪੀਟਲ ਖੇਤਰ ਵਿਚ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ ਹੈ। ਯੂ.ਐਸ ਕੈਪੀਟਲ ਬਿਲਡਿੰਗ ਦੇ ਨੇੜੇ ਦੋ ਪੁਲਿਸ ਕਰਮਚਾਰੀਆਂ ਨੂੰ ਇਕ ਵਾਹਨ ਨੇ ਟੱਕਰ ਮਾਰ ਦਿੱਤੀ, ਜਿਨ੍ਹਾਂ ਵਿਚੋਂ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਅਤੇ ਇਕ ਸ਼ੱਕੀ ਵੀ ਮਾਰਿਆ ਗਿਆ ਹੈ। ਹਾਲਾਂਕਿ, ਫਾਇਰਿੰਗ ਦੀਆਂ ਖਬਰਾਂ ਤੋਂ ਬਾਅਦ ਪੁਲਿਸ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ।
ਕੈਪੀਟਲ ਹਿੱਲ ਖੇਤਰ ਵਿਚ ਵਾਪਰੀ ਘਟਨਾ ‘ਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦੁੱਖ ਜ਼ਾਹਰ ਕੀਤਾ ਹੈ। ਉਸਨੇ ਅਫਸਰ ਵਿਲੀਅਮ ਇਵਾਨਜ਼ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਯੂ.ਐਸ ਕੈਪੀਟਲ ਬਿਲਡਿੰਗ ਨੇੜੇ ਦੋ ਪੁਲਿਸ ਮੁਲਾਜ਼ਮਾਂ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਇਕ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਕ ਸ਼ੱਕੀ ਵੀ ਮਾਰਿਆ ਗਿਆ ਹੈ।
ਇਸ ਤੋਂ ਬਿਨਾਂ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵੀ ਮਾਮਲੇ ‘ਤੇ ਦੁੱਖ ਜਤਾਇਆ ਹੈ ਤੇ ਨਾਲ ਹੀ ਪੁਲਿਸਕਰਮੀ ਦੀ ਮੌਤ ‘ਤੇ ਸੋਗ ਜਤਾਉਂਦਿਆਂ ਵਾਈਟ ਹਾਊਸ ਦੇ ਧਵਜ ਨੂੰ ਅੱਧਾ ਝੁਕਾਉਣ ਦੇ ਹੁਕਮ ਦਿੱਤੇ ਹਨ।