ਚੰਡੀਗੜ੍ਹ, 4 ਅਪ੍ਰੈਲ, 2021 – ਆਪਣੇ ਟਵੀਟਾਂ ਨਾਲ ਚਰਚਾ ਛੇੜਨ ਵਾਲੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਕੀਤਾ ਹੈ। ਇਹ ਟਵੀਟ ਉਹਨਾਂ ਹਿੰਦੀ ਵਿਚ ਲਿਖਿਆ ਹੈ ਕਿ ‘ਸਿਆਸਤ ਨੂੰ ਲਹੂ ਪੀਣ ਦੀ ਅਦਾਤ ਹੈ ਨਹੀਂ ਤਾਂ ਮੁਲਕ ਵਿਚ ਸਭ ਖੈਰੀਅਤ ਹੈ।’ ਅੱਜ 4 ਅਪ੍ਰੈਲ ਨੂੰ ਪਟਿਆਲਾ ਵਿਚ ਨਵਜੋਤ ਸਿੰਘ ਸਿੱਧੂ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਣੀ ਹੈ, ਉਹਨਾਂ ਨੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਹੀ ਟਵੀਟ ਕਰਕੇ ਨਵਾਂ ਚਰਚਾ ਦਾ ਵਿਸ਼ਾ ਛੇੜ ਦਿੱਤਾ ਹੈ।
ਵੇਖੋ ਟਵੀਟ…