ਅਕਸ਼ੇ ਕੁਮਾਰ ਨੂੰ ਵੀ ਹੋਇਆ ਕੋਰੋਨਾ

ਮੁੰਬਈ, 4 ਅਪ੍ਰੈਲ 2021 – ਕੋਰੋਨਾ ਦੀ ਨਵੀਂ ਲਹਿਰ ਕਾਰਨ ਬਹੁਤ ਸਾਰੇ ਬਾਲੀਵੁੱਡ ਕਲਾਕਾਰ ਕੋਰੋਨਾ ਪੀੜਤ ਪਾਏ ਜਾ ਰਹੇ ਹਨ। ਹੁਣ ਸੁਪਰ ਸਟਾਰ ਅਕਸ਼ੈ ਕੁਮਾਰ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਅਕਸ਼ੇ ਕੁਮਾਰ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਘਰ ‘ਚ ਹੀ ਕੁਆਰੰਟੀਨ ਹਨ ਤੇ ਲਗਾਤਾਰ ਡਾਕਟਰਾਂ ਦੇ ਸੰਪਰਕ ‘ਚ ਹਨ।

ਅਕਸ਼ੇ ਕੁਮਾਰ ਨੇ ਟਵੀਟ ਕਰਦਿਆਂ ਲਿਖਿਆ ਕਿ ‘ਤਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰੀ ਕੋਵਿਡ-19 ਰਿਪੋਰਟ ਪਾਜ਼ੀਟਿਵ ਆਈ ਹੈ। ਸਾਰੇ ਪ੍ਰੋਟੋਕੋਲ ਦਾ ਪਾਲਣ ਕਰਦਿਆਂ ਮੈਂ ਖੁਦ ਨੂੰ ਆਇਸੋਲੇਟ ਕਰ ਲਿਆ ਹੈ। ਮੈਂ ਘਰ ਕੁਆਰੰਟੀਨ ਹਾਂ ਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਰੱਖ ਰਿਹਾ ਹਾਂ। ਮੈਂ ਅਪੀਲ ਕਰਦਾ ਹਾਂ ਕਿ ਜੋ ਲੋਕ ਵੀ ਮੇਰੇ ਸੰਪਰਕ ‘ਚ ਆਏ ਹਨ ਆਪਣਾ ਟੈਸਟ ਕਰਵਾਉਣ ਤੇ ਆਪਣਾ ਧਿਆਨ ਰੱਖਣ। ਜਲਦ ਹੀ ਐਕਸ਼ਨ ‘ਚ ਵਾਪਸ ਆਵਾਂਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਨੇ ਫਿਰ ਕੀਤਾ ਟਵੀਟ, ਪੜ੍ਹੋ ਸਿਆਸਤਦਾਨਾਂ ਬਾਰੇ ਕੀ ਕਿਹਾ ?

ਵੀਡੀਓ: EXCLUSIVE ਬੇਨਕਾਬ ਹੋਇਆ ਜੇਲ੍ਹਾਂ ਦਾ ਤੁਗਲਕੀ ਫਰਮਾਨ !