ਰੂਪਨਗਰ, 6 ਅਪ੍ਰੈਲ 2021 – ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਲੈਣ ਲਈ ਐਂਬੂਲੈਂਸ ਪੁਲਿਸ ਲਾਈਨਜ਼ ਰੂਪਨਗਰ ਪਹੁੰਚ ਗਈ ਹੈ। ਤਕਰੀਬਨ 100 ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਦਾ ਕਾਫ਼ਲਾ ਦਰ ਰਾਤ ਏਥੇ ਪੁੱਜ ਗਿਆ ਸੀ।
ਹੁਣ ਤਕ ਛੇ ਯੂ .ਪੀ. ਪੁਲਿਸ ਦੀਆਂ ਐਡਵਾਂਸ ਗੱਡੀਆਂ ਰੂਪਨਗਰ ਪੁਲਿਸ ਲਾਈਨ ਵਿਖੇ ਪਹੁੰਚੀਆਂ ਹਨ। ਮਿਲੀ ਜਾਣਕਾਰੀ ਤਹਿਤ ਭਾਰੀ ਸੁਰੱਖਿਆ ਦੇ ਤਹਿਤ ਯੂ.ਪੀ. ਪੁਲਿਸ ਅੱਜ ਮੁਖਤਾਰ ਅੰਸਾਰੀ ਨੂੰ ਬਾਂਦਾ ਉੱਤਰ ਪ੍ਰਦੇਸ਼ ਲੈ ਜਾਵੇਗੀ। 26 ਮਾਰਚ ਨੂੰ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਪੰਜਾਬ ਤੋਂ ਮੁਖਤਾਰ ਅੰਸਾਰੀ ਨੂੰ ਯੂ.ਪੀ. ਜੇਲ੍ਹ ਵਿਚ ਤਬਦੀਲ ਕੀਤਾ ਜਾਵੇ। ਜਿੱਥੇ ਉਹ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰੇਗਾ।

