ਕੈਲੀਫੋਰਨੀਆ, 10 ਅਪ੍ਰੈਲ 2021 – 1990 ਅਤੇ 2000 ਦੇ ਦਹਾਕੇ ਦੇ ਅਖੀਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਅਮਰੀਕਾ ਦੇ ਪ੍ਰਸਿੱਧ ਰੈਪਰ ਅਤੇ ਅਦਾਕਾਰ ਡੀ ਐਮ ਐਕਸ ਦੀ ਦਿਲ ਦਾ ਦੌਰਾ ਪੈਣ ਤੋਂ ਤਕਰੀਬਨ ਇੱਕ ਹਫਤੇ ਬਾਅਦ ਮੌਤ ਹੋ ਗਈ ਹੈ। ਉਹ 50 ਸਾਲਾਂ ਦੇ ਸਨ। ਅਮਰੀਕਾ ਦੇ ਪ੍ਰਸਿੱਧ ਰੈਪਰ ਡੀ ਐਮ ਐਕਸ ਦਾ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਦੇਹਾਂਤ ਹੋ ਗਿਆ ਹੈ।
ਡੀ ਐਮ ਐਕਸ ਦਾ ਅਸਲ ਨਾਮ ਅਰਲ ਸਿਮਨਸ ਹੈ, ਉਹਨਾਂ ਨੂੰ 2 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਨਿਊਯਾਰਕ ਦੇ ਵ੍ਹਾਈਟ ਪਲੇਨ, ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਿੱਚ ਲੱਗਭਗ ਇੱਕ ਹਫ਼ਤਾ ਜੱਦੋਜਹਿਦ ਕਰਨ ਦੇ ਬਾਅਦ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ ਹਨ।
ਡੀ ਐਮ ਐਕਸ ਨੇ ਆਪਣੇ ਕੈਰੀਅਰ ਦੌਰਾਨ ਕੁੱਲ ਸੱਤ ਐਲਬਮਾਂ ਜਾਰੀ ਕੀਤੀਆਂ ਅਤੇ ਉਸਨੂੰ ਤਿੰਨ ਗ੍ਰੈਮੀ ਪੁਰਸਕਾਰਾਂ ਲਈ ਨਾਮਜ਼ਦ ਵੀ ਕੀਤਾ ਗਿਆ ਸੀ।