- ਅੰਮ੍ਰਿਤਸਰ ਤੋਂ ਭਲਕੇ ਪਾਕਿਸਤਾਨ ਰਵਾਨਾ ਹੋਣਗੇ 437 ਸ਼ਰਧਾਲੂ
- ਪੰਜ ਕੋਰੋਨਾ ਪਾਜ਼ੀਟਿਵ, ਸਿਹਤ ਵਿਭਾਗ ਨੂੰ ਕੀਤਾ ਸੂਚਿਤ
ਅੰਮ੍ਰਿਤਸਰ, 11 ਅਪ੍ਰੈਲ 2021 – ਅੰਮ੍ਰਿਤਸਰ ਐੱਸ ਜੀ ਪੀ ਸੀ ਦਫ਼ਤਰ ਤੋਂ 437 ਸ਼ਰਧਾਲੂ ਪਾਕਿਸਤਾਨ ਵਿਖੇ ਵਿਸਾਖੀ ਦੇ ਮੌਕੇ ‘ਤੇ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ ਕੁੱਲ 793 ਸ਼ਰਧਾਲੂਆਂ ਨੇ ਪਾਕਿਸਤਾਨ ਜਾਣ ਲਈ ਪਾਸਪੋਰਟ ਜਮ੍ਹਾਂ ਕਰਾਏ ਸਨ। ਜਿਨ੍ਹਾਂ ਵਿੱਚੋਂ ਇਨਕੁਆਰੀ ਤੋਂ ਬਾਅਦ ਚਾਰ ਸੌ ਸੈਂਤੀ ਪਾਸਪੋਰਟ ਰੱਦ ਹੋ ਗਏ। ਜਿਨ੍ਹਾਂ ਵਿੱਚ ਪੰਜ ਕੋਰੋਨਾ ਪਾਜ਼ੀਟਿਵ ਕੇਸ ਵੀ ਸ਼ਾਮਲ ਸਨ।
ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਇਨ੍ਹਾਂ ਪੰਜ ਪਾਜ਼ੀਟਿਵ ਸ਼ਰਧਾਲੂਆਂ ਦੀ ਸੂਚਨਾ ਸਿਹਤ ਵਿਭਾਗ ਨੂੰ ਦੇ ਦਿੱਤੀ ਗਈ ਸੀ। ਸ਼੍ਰੋਮਣੀ ਕਮੇਟੀ ਮੈਂਬਰ ਨੇ ਦੱਸਿਆ ਕਿ 21 ਅਪ੍ਰੈਲ ਨੂੰ ਇਹ ਜੱਥਾਪੰਜਾ ਸਾਹਿਬ ਨਨਕਾਣਾ ਸਾਹਿਬ ਅਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਕੇ ਮੁੜ ਭਾਰਤ ਵਾਪਸ ਪਰਤੇਗਾ। ਇਸ ਮੌਕੇ ਸ਼ਰਧਾਲੂਆਂ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਆਪ ਨੂੰ ਵਡਭਾਗਾ ਸਮਝ ਰਹੇ ਹਨ ਕਿ ਖ਼ਾਲਸੇ ਦੇ ਜਨਮ ਦਿਹਾੜੇ ‘ਤੇ ਉਨ੍ਹਾਂ ਨੂੰ ਗੁਰੂ ਧਾਮਾਂ ਦਾ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।