ਬਠਿੰਡਾ, 11 ਅਪਰੈਲ 2021 – ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਤੇ ਆਪਣੇ ਚਾਚੇ ਦੇ ਮੁੰਡੇ ‘ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਗੰਭੀਰ ਹਾਲਤ ‘ਚ ਲੱਖਾ ਸਿਧਾਣਾ ਦੇ ਚਾਚੇ ਦੇ ਪੁੱਤ ਗਰਦੀਪ ਸਿੰਘ ਮੁੰਡੀ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ’ਚ ਲਿਆਂਦਾ ਗਿਆ ਸੀ, ਜਿੱਥੋਂ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਹੈ।
ਲੱਖਾ ਸਿਧਾਣਾ ਦਾ ਕਹਿਣਾ ਸੀ ਕਿ ਦਿੱਲੀ ਪੁਲਿਸ ਨੇ ਗੁਰਦੀਪ ਸਿੰਘ ਨੂੰ ਨਜਾਇਜ ਹਿਰਾਸਤ ’ਚ ਰੱਖਿਆ ਅਤੇ ਬੁਰੀ ਤਰਾਂ ਕੁੱਟਮਾਰ ਕਰਨ ਉਪਰੰਤ ਅੰਬਾਲਾ ’ਚ ਛੱਡ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਲਾਅ ਦੀ ਦਾ ਪੇਪਰ ਦੇਣ ਪਟਿਆਲਾ ਗਿਆ ਸੀ, ਜਿੱਥੋਂ ਉਸ ਨੂੰ ਦਿੱਲੀ ਪੁਲਿਸ ਨੇ ਚੁੱਕ ਲਿਆ ਅਤੇ ਚੰਡੀਗੜ੍ਹ ਲਿਜਾਕੇ ਬੇਤਹਾਸ਼ਾ ਤਸ਼ੱਦਦ ਢਾਹਿਆ ਤੇ ਅੰਬਾਲੇ ਲਿਾਜਕੇ ਛੱਡ ਦਿੱਤਾ।
ਪੁਲਿਸ ਨੇ ਵਰਦੀ ਵੀ ਨਹੀਂ ਪਾਈ ਸੀ। ਦਿੱਲੀ ਲਿਜਾ ਕੇ ਉਸ ਨਾਲ ਮਾਰਕੁੱਟ ਕੀਤੀ ਗਈ। ਉਸ ਦੇ ਪ੍ਰਾਈਵੇਟ ਪਾਰਟ ‘ਚ ਵੀ ਮਾਰਕੁੱਟ ਕੀਤੀ ਗਈ ਹੈ। ਘਰਵਾਲਿਆਂ ਨੇ ਗੁਰਦੀਪ ਦੀ ਕਾਫੀ ਭਾਲ ਕੀਤੀ ਪਰ ਕੱਲ੍ਹ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਨੂੰ ਪੁਲਿਸ ਵਾਲੇ ਅੰਬਾਲਾ ਛੱਡ ਗਏ ਹਨ। ਉੱਥੋਂ ਉਸ ਨੂੰ ਘਰ ਲਿਆਂਦਾ ਗਿਆ ਤੇ ਅਜੇ ਵੀ ਉਸਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ।