ਤਲਵੰਡੀ ਸਾਬੋ, 13 ਅਪ੍ਰੈਲ 2021 – ਵਿਸਾਖੀ ਦੇ ਦਿਹਾੜੇ ‘ਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤਲਵੰਡੀ ਸਾਬੋ ਵਿਖੇ ਤਨਮਸਤਕ ਹੋਣ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਡਾ ਐਲਾਨ ਕੀਤਾ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਜੇ ਇਸ ਵਾਰ ਸਾਡੀ ਸਰਕਾਰ ਆਈ ਤਾਂ ਔਰਤਾਂ ਨੂੰ ਸਿਰਫ ਸਰਕਾਰੀ ਬੱਸਾਂ ‘ਚ ਹੀ ਨਹੀਂ ਸਗੋਂ ਪ੍ਰਾਈਵੇਟ ਬੱਸਾਂ ‘ਚ ਵੀ ਮੁਫਤ ਸਫਰ ਦੀ ਸਹੂਲਤ ਮਿਲੇਗੀ।
ਇਸ ਐਲਾਨ ਤੋਂ ਬਾਅਦ ਪੱਤਰਕਾਰਾਂ ਵੱਲੋਂ ਸੁਖਬੀਰ ਬਾਦਲ ਤੋਂ ਸਵਾਲ ਪੁੱਛਿਆਂ ਗਿਆ ਕਿ ਉਨ੍ਹਾਂ ਦੀ ਖੁਦ ਦੀ ਵੀ ਪ੍ਰਾਈਵੇਟ ਬੱਸਾਂ ਦੀ ਕੰਪਨੀ ਹੈ ਉਹ ਹੁਣ ਹੀ ਕਿਉਂ ਨਹੀਂ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦੇ ਦਿੰਦੇ ਤਾਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਸਰਕਾਰ ਦਾ ਹੁੰਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਬਣਨ ‘ਤੇ ਉਹ ਔਰਤਾਂ ਦਾ ਸਫਰ ਜ਼ਰੂਰ ਮੁਫਤ ਕਰਨਗੇ।