ਰਾਜਸਥਾਨ, 15 ਅਪ੍ਰੈਲ2021 – ਰਾਜਸਥਾਨ ਵਿੱਚ ਇਕ ਕਾਰ ਵਿੱਚ ਦਮ ਘੁਟਣ ਨਾਲ ਤਿੰਨ ਬੱਚੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਖਬ਼ਰਾਂ ਮੁਤਾਬਕ ਜ਼ਿਲ੍ਹਾ ਭਰਤਪੁਰ ਦੇ ਰੁਪਵਾਸ ਥਾਣਾ ਖੇਤਰ ਦੇ ਪਿੰਡ ਕਾਂਦੌਲੀ ਵਿੱਚ ਮ੍ਰਿਤਕ ਤਿੰਨੇ ਬੱਚਿਆਂ ਦੇ ਮਾਪਿਆਂ ਵੱਲੋਂ ਇਕ ਘਰ ਵਿੱਚ ਸਤਿਸੰਗ ਕਰਕੇ ਭਜਨ ਕੀਤਾ ਜਾ ਰਿਹਾ ਸੀ ਅਤੇ ਘਰ ਦੇ ਬਾਹਰ ਖੜ੍ਹੀ ਕਾਰ ਦਾ ਦਰਵਾਜਾ ਬੰਦ ਹੋਣ ਕਾਰਨ ਬੱਚੀਆਂ ਦਾ ਦਮ ਘੁਟ ਗਿਆ ਜਿਸ ਕਰਕੇ ਤਿੰਨਾਂ ਦੀ ਮੌਤ ਹੋ ਗਈ।
ਤਿੰਨੇ ਬੱਚੇ ਖੇਡਦੇ ਖੇਡਦੇ ਕਾਰ ਕੋਲ ਪਹੁੰਚ ਗਏ। ਬੱਚਿਆਂ ਨੇ ਕਾਰ ਦਾ ਦਰਵਾਜਾ ਖੋਲ੍ਹ ਲਿਆ ਅਤੇ ਕਾਰ ਦੇ ਅੰਦਰ ਬੈਠ ਗਏ। ਇਸ ਤੋਂ ਬਾਅਦ ਕਾਰ ਆਟੋਮੈਟਿਕ ਬੰਦ ਹੋ ਗਈ। ਤਿੰਨੇ ਬੱਚਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮਾਸੂਮਾਂ ਵਿੱਚ ਛੇ ਸਾਲ ਦੀ ਹੀਨਾ, ਸਾਢੇ ਪੰਜ ਸਾਲ ਦੀ ਵੈਸ਼ਣਵੀ, ਪੰਜ ਸਾਲ ਦੀ ਪੀਹੂ ਦੱਸੇ ਜਾ ਰਹੇ ਹਨ। ਤਿੰਨੇ ਬੱਚੇ ਆਪਣੀ ਮਾਂ ਨਾਲ ਉਥੇ ਆਏ ਸਨ। ਸਤਿਸੰਗ ਦੀ ਆਵਾਜ਼ ਕਾਰਨ ਬੱਚਿਆਂ ਦੀ ਆਵਾਜ਼ ਕਿਸੇ ਨੂੰ ਸੁਣਾਈ ਨਾ ਦਿੱਤੀ ਅਤੇ ਉਨ੍ਹਾਂ ਦੀ ਕਾਰ ਵਿੱਚ ਮੌਤ ਹੋ ਗਈ।