ਬਠਿੰਡਾ, 16 ਅਪ੍ਰੈਲ 2021 – ਬਠਿੰਡਾ ਦੇ ਤਲਵੰਡੀ ਸਾਬੋ ਵਿਖੇ ਲੱਗਦੇ ਵਿਸਾਖੀ ਮੇਲੇ ‘ਚ ਸਿੱਖ ਨੌਜਵਾਨ ‘ਤੇ ਨਿਹੰਗਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ। ਜ਼ਖ਼ਮੀ ਹਾਲਾਤ ਵਿੱਚ ਸਿੱਖ ਨੌਜਵਾਨ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ। ਮਾਮਲਾ ਸਿੱਖ ਨੌਜਵਾਨ ਦੀ ਦੁਕਾਨ ਤੋਂ ਨਿਹੰਗਾਂ ਵੱਲੋਂ ਸਾਮਾਨ ਚੁੱਕਣ ਦਾ ਹੈ।
ਨਿਹੰਗਾਂ ਵਲੋਂ ਦੁਕਾਨਦਾਰ ‘ਤੇ ਹਮਲਾ ਕਰਕੇ ਉਸ ਦੇ ਹੱਥ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੀੜਤ ਦੁਕਾਨਦਾਰ ਅਤਿੰਦਰ ਸਿੰਘ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦਾ ਰਹਿਣ ਵਾਲਾ ਹੈ। ਫਿਲਹਾਲ ਉਹ ਸਿਵਲ ਹਸਪਤਾਲ ਵਿੱਚ ਦਾਖਲ ਹੈ ਜਿਥੇ ਇਲਾਜ ਦੌਰਾਨ ਉਹਨਾਂ ਦੇ ਹੱਥ ਵਿਚ 20 ਟਾਂਕੇ ਲੱਗੇ ਹਨ। ਉਸਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਹਰ ਸਾਲ ਵਿਸਾਖੀ ਦੇ ਮੇਲੇ ਵਿਚ ਗੁਰਦੁਆਰੇ ਦੇ ਬਾਹਰ ਕਿਰਪਾਨ, ਗਾਤਰਾ ਦੀ ਦੁਕਾਨ ਲਗਾਉਂਦਾ ਹੈ। ਵੀਰਵਾਰ ਸਵੇਰੇ ਕਰੀਬ 9.30 ਵਜੇ ਇਕ ਨਿਹੰਗ ਬਿਨਾਂ ਕੋਈ ਪੈਸੇ ਦਿੱਤੇ ਉਸ ਦੀ ਦੁਕਾਨ ਵਿਚੋਂ ਸਮਾਨ ਲੈ ਗਿਆ।
ਕੁਝ ਸਮੇਂ ਬਾਅਦ, ਉਹ ਫਿਰ 10 ਹੋਰ ਨਿਹੰਗਾਂ ਨਾਲ ਮੁੜ ਆਇਆ। ਇਸ ਦੌਰਾਨ ਕੁਝ ਨਿਹੰਗ ਆ ਕੇ ਬਿਨ੍ਹਾਂ ਪੁੱਛੇ ਦੁਕਾਨ ਤੋਂ ਸਾਮਾਨ ਚੁੱਕਣ ਲੱਗੇ ਤੇ ਚੋਰੀ ਕਰਨ ਲੱਗੇ। ਜਦ ਉਨ੍ਹਾਂ ਨੂੰ ਰੋਕਿਆ ਤਾਂ ਉਹ ਬਹਿਸਣ ਲੱਗ ਗਏ। ਉਨ੍ਹਾਂ ਦੱਸਿਆ ਕਿ ਨਿਹੰਗਾਂ ਨੂੰ ਸਮਝਾਉਂਦੇ ਉਹ ਬਾਹਰ ਆ ਗਏ। ਉਨ੍ਹਾਂ ਮਗਰ ਤਿੰਨ ਚਾਰ ਮੁੰਡੇ ਹੋਰ ਆ ਗਏ, ਜਿਨ੍ਹਾਂ ਨੇ ਕਿਰਪਾਨਾਂ ਕੱਢ ਲਈਆਂ। ਉਹ ਉਸ ਦੇ ਪਿਤਾ ਜੀ ਦੇ ਮਰਨ ਲੱਗੇ ਤਾਂ ਉਸ ਨੇ ਅੱਗੇ ਆ ਕੇ ਜਦ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਨੂੰ ਨੌਜਵਾਨ ‘ਤੇ ਹੀ ਹਮਲਾ ਕਰ ਦਿੱਤਾ।