ਅਮਰੀਕਾ, 17 ਅਪ੍ਰੈਲ – ਇੰਡੀਆਨਾਪੋਲਿਸ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਫੇਡੈਕਸ ਸੁਵਿਧਾ ‘ਤੇ ਗੋਲੀਬਾਰੀ ਦੌਰਾਨ ਅੱਠ ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ ਹਨ। ਰਿਪੋਰਟਾਂ ਮੁਤਾਬਕ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸ਼ਹਿਰ ਦੇ ਦੱਖਣ ਪੱਛਮ ਵਿਚ ਐਫਐਕਸ ਗਰਾਉਂਡਸਟੇਸ਼ਨ ਦੇ 19 ਸਾਲਾ ਮੁਲਾਜ਼ਮ ਨੇ ਇਹ ਗੋਲੀਆਂ ਚਲਾਈਆਂ ਹਨ। ਹਮਲਾਵਰ ਨੇ ਘਟਨਾ ਮਗਰੋਂ ਖੁਦਕੁਸ਼ੀ ਕਰ ਲਈ।
ਇੰਡੀਆਨਾਪੋਲਿਸ ਪੁਲਿਸ ਨੇ ਗੋਲੀਬਾਰੀ ਦੀ ਘਟਨਾ ਦੇ ਪੀੜਤਾਂ ਦੀ ਪਛਾਣ ਕੀਤੀ ਹੈ, ਜਿਸ ਵਿਚ ਭਾਰਤੀ ਅਮਰੀਕੀ ਸਿੱਖ ਭਾਈਚਾਰੇ ਦੇ 4 ਲੋਕ ਵੀ ਸ਼ਾਮਲ ਹਨ। ਪੁਲਿਸ ਨੇ ਮਰਨ ਵਾਲਿਆਂ ਦੇ ਨਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ, ਜਿਹਨਾਂ ਵਿਚ 4 ਸਿੱਖ ਵੀ ਸ਼ਾਮਲ ਹਨ। ਮ੍ਰਿਤਕਾਂ ਵਿਚ 66 ਸਾਲਾ ਅਮਰਜੀਤ ਕੌਰ ਜੌਹਲ, 19 ਸਾਲਾ ਕਾਰਲੀ ਸਮਿਥ, 32 ਸਾਲਾ ਮੈਥਿਊ ਆਰ ਅਲੈਗਜ਼ੈਂਡਰ, 19 ਸਾਲਾ ਸਮਾਰੀਆ ਬਲੈਕਵੈਲ, 64 ਸਾਲਾ ਜਸਵਿੰਦਰ ਕੌਰ, 68 ਸਾਲਾ ਜਸਵਿੰਦਰ ਸਿੰਘ, 48 ਸਾਲਾ ਅਮਰਜੀਤ ਸੇਖੋਂ ਅਤੇ 74 ਸਾਲਾ ਜੌਹਨ ਵੀਸਰਟ ਸ਼ਾਮਲ ਹਨ।