ਰਾਂਚੀ, 21 ਅਪ੍ਰੈਲ 2021 – ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ਦਾ ਰਾਂਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ ਫਿਲਹਾਲ ਧੋਨੀ ਦੇ ਪਿਤਾ ਪਾਨ ਸਿੰਘ ਤੇ ਮਾਂ ਦੇਵਿਕਾ ਦੇਵੀ ਦੀ ਹਾਲਤ ਠੀਕ ਹੈ। ਆਕਸੀਜਨ ਦਾ ਪੱਧਰ ਅਜੇ ਵੀ ਆਮ ਹੈ। ਇਹ ਰਾਹਤ ਦੀ ਗੱਲ ਹੈ ਕਿ ਇਨਫੈਕਸ਼ਨ ਫੇਫੜਿਆਂ ਤੱਕ ਨਹੀਂ ਪਹੁੰਚੀ। ਇਹ ਜਾਣਕਾਰੀ ਸੀਟੀ ਸਕੈਨ ਦੁਆਰਾ ਸਾਹਮਣੇ ਆਈ। ਫਿਲਹਾਲ ਮਹਿੰਦਰ ਸਿੰਘ ਧੋਨੀ ਇਸ ਸਮੇਂ ਆਈਪੀਐਲ ਖੇਡ ਰਹੇ ਹਨ।