3 ਲੱਖ ਤੋਂ ਵੱਧ ਨਵੇਂ ਕੋਰੋਨਾ ਕੇਸ, ਐਕਟਿਵ ਕੇਸਾਂ ਦੀ ਗਿਣਤੀ 23 ਲੱਖ ਦੇ ਕਰੀਬ ਹੋਈ

ਨਵੀਂ ਦਿੱਲੀ, 22 ਅਪ੍ਰੈਲ 2021 – ਭਾਰਤ ਵਿੱਚ ਵੀਰਵਾਰ ਨੂੰ 3 ਲੱਖ ਤੋਂ ਵੱਧ ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ ਅਤੇ 2000 ਤੋਂ ਵੱਧ ਮੌਤਾਂ ਹੋਈਆਂ ਹਨ, ਜੋ ਕਿ ਪਿਛਲੇ ਸਾਲ ਤੋਂ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਹੁਣ ਤੱਕ ਰਿਕਾਰਡ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, 3,5,835 ਨਵੇਂ ਕੋਵਿਡ-19 ਕੇਸ ਸਾਹਮਣੇ ਆਏ ਹਨ ਅਤੇ 2,104 ਮੌਤਾਂ ਹੋਈਆਂ ਹਨ। ਹੁਣ ਭਾਰਤ ‘ਚ ਕੁੱਲ ਕੋਰੋਨਾ ਕੇਸ 1,59,30,965 ਹੋ ਗਏ ਹਨ, ਅਤੇ 22229,91,428 ਕੇਸ ਐਕਟਿਵ ਹਨ। ਹੁਣ ਤੱਕ ਤਕਰੀਬਨ 1,34,54,880 ਕੋਰੋਨਾ ਮਰੀਜ਼ ਠੇਕ ਹੋ ਚੁੱਕੇ ਹਨ। ਜਿਨ੍ਹਾਂ ਵਿਚੋਂ ਪਿਛਲੇ 24 ਘੰਟਿਆਂ ਦੌਰਾਨ 1,78,841 ਮਰੀਜ਼ ਠੀਕ ਹੋਏ ਹਨ।

ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1,84,657 ਹੈ। ਜਦੋਂ ਕੇ ਦੇਸ਼ ਵਿੱਚ ਟੀਕੇ ਲਗਾਉਣ ਦੀ ਕੁੱਲ ਸੰਖਿਆ 13,23,30,644 ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ, 21 ਅਪ੍ਰੈਲ ਤੱਕ 27,27,05,103 ਨਮੂਨਿਆਂ ਦੀ ਜਾਂਚ COVID-19 ਲਈ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 16,51,711 ਕੱਲ੍ਹ ਟੈਸਟ ਕੀਤੇ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਕਸ਼ਮੀਰੀ ਕੁੜੀ ਨੂੰ ਸਿੱਖ ਭਰਾ ਤੇ ਹਿੰਦੂ ਭੈਣ ਨੇ ਦਿੱਤੀ ਨਵੀਂ ਜ਼ਿੰਦਗੀ !

LG ਨੇ DSGMC ਚੋਣਾਂ ਮੁਲਤਵੀ ਕਰਨ ਦੀ ਪ੍ਰਵਾਨਗੀ ਦਿੱਤੀ