ਕੈਲਗਰੀ, 23 ਅਪ੍ਰੈਲ 2021 – ਕੈਨੇਡਾ ਸਰਕਾਰ ਨੇ ਕੋਵਿਡ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ‘ਤੇ 30 ਦਿਨਾਂ ਲਈ ਕੈਨੇਡਾ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਐਲਾਨ ਟਰਾਂਸਪੋਰਟ ਮੰਤਰੀ ਉਮਰ ਅਲਗਾਬਰਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ।
ਇਹ ਰੋਕ 22 ਅਪ੍ਰੈਲ ਰਾਤ 11.30 ਵਜੇ ਲਾਗੂ ਹੋ ਗਈ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਫੈਸਲਾ ਭਾਰਤ ਵਿਚ ਕੋਵਿਡ-19 ਦੇ ਕੇਸਾਂ ਵਿਚ ਹੋ ਰਹੇ ਵਾਧੇ ਅਤੇ ਆਊਟਬ੍ਰੇਕ ਦੇ ਖਤਰੇ ਕਾਰਨ ਲਿਆ ਗਿਆ ਹੈ।