ਸਿੰਗਲਾ ਵੱਲੋਂ ਵੋਕੇਸ਼ਨਲ ਲੈਬਜ਼ ਨੂੰ ਸਮਾਰਟ ਲੈਬਜ਼ ’ਚ ਤਬਦੀਲ ਕਰਨ ਲਈ ਗ੍ਰਾਂਟ ਜਾਰੀ

ਚੰਡੀਗੜ੍ਹ, 27 ਅਪ੍ਰੈਲ 2021 – ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਕਿੱਤਾ ਮੁਖੀ ਸਿੱਖਿਆ ਵਿੱਚ ਸੁਧਾਰ ਲਿਆਉਣ ਵਾਸਤੇ ਵੋਕੇਸ਼ਨਲ ਲੈਬਜ਼ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਵਾਸਤੇ ਗ੍ਰਾਂਟ ਜਾਰੀ ਕਰ ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕਿੱਤਾ ਮੁਖੀ ਸਿੱਖਿਆ ਦਾ ਪੱਧਰ ਸੁਧਾਰ ਲਈ ਵੋਕੇਸ਼ਨਲ/ਐਨ.ਐਸ.ਕਿਊ.ਐਫ ਲੈਬਜ਼ ਦੀ ਕਾਇਆ-ਕਲਪ ਕਰਨ ਅਤੇ ਇਨ੍ਹਾਂ ਨੂੰ ਸਮਾਰਟ ਲੈਬਜ਼ ਵਿੱਚ ਤਬਦੀਲ ਕਰਨ ’ਤੇ ਜ਼ੋਰ ਦਿੱਤਾ ਹੈ। ਇਸ ਵੇਲੇ ਸੂਬੇ ਭਰ ਦੇ 955 ਸਕੂਲਾਂ ਵਿੱਚ ਐਨ.ਐਸ.ਕਿਊ.ਐਫ ਲੈਬਜ਼ ਅਤੇ ਸਟੇਟ ਵੋਕੇਸ਼ਨਲ ਸਕੀਮ ਦੀਆਂ 450 ਲੈਬਜ਼ ਚੱਲ ਰਹੇ ਹਨ। ਇਨ੍ਹਾਂ ਲੈਬਜ਼ ਨੂੰ ਡਿਜ਼ਟਲੀ ਤੌਰ ’ਤੇ ਮਜ਼ਬੂਤ ਬਨਾਉਣ ਅਤੇ ਇਨ੍ਹਾਂ ਨੂੰ ਸਮਾਰਟ ਲੈਬਜ਼ ਵਿੱਚ ਤਬਦੀਲ ਕਰਨ ਲਈ ਵਿਭਾਗ ਨੇ ਰਣਨੀਤੀ ਬਣਾਈ ਹੈ। ਇਸ ਵਾਸਤੇ ਨਾਨ ਆਈ-ਟੀ ਟਰੇਡ ਲੈਬਜ਼ ਲਈ 66,500 ਰੁਪਏ ਅਤੇ ਆਈ.ਟੀ. ਟਰੇਡ ਲੈਬਜ਼ ਲਈ 11000 ਰੁਪਏ ਪ੍ਰਤੀ ਲੈਬਜ਼ ਗ੍ਰਾਂਟ ਪਹਿਲਾਂ ਹੀ ਗਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਹੁਣ ਵਿਭਾਗ ਨੇ ਇਨ੍ਹਾਂ ਲੈਬਜ਼ ਨੂੰ ਹੋਰ ਆਕਰਸ਼ਕ ਬਨਾਉਣ ਅਤੇ ਇਨ੍ਹਾਂ ਦੀ ਦਿੱਖ ਸੁਧਾਰਨ ਲਈ ਲਈ 8500 ਰੁਪਏ ਪ੍ਰਤੀ ਲੈਬਜ਼ ਦੀ ਵਿਵਸਥਾ ਕੀਤੀ ਹੈ।

ਬੁਲਾਰੇ ਅਨੁਸਾਰ ਵਿਭਾਗ ਨੇ ਇਸ ਰਾਸ਼ੀ ਨਾਲ ਲੈਬਜ਼ ਨੂੰ ਪੇਂਟ ਕਰਵਾਉਣ, ਦਰਵਾਜ਼ੇ-ਖਿੜਕੀਆਂ, ਫਰਨੀਚਰ ਦੇ ਰੱਖ ਰਖਾਓ ਤੋਂ ਇਲਾਵਾ ਵਾਈਟ/ਗਰੀਨ ਬੋਰਡ ਲਗਵਾਉਣ, ਅੱਗ ਬਝਾਊ ਯੰਤਰਾਂ ਅਤੇ ਅਗਜਾਸਟ ਫੈਨਜ਼, ਡੋਰ ਮੈਟ, ਦਰਵਾਜ਼ੇ-ਖਿੜਕੀਆਂ ਦੇ ਪਰਦਿਆਂ, ਸਿਲੇਬਸ ਹੈਂਡਲਰ, ਕਲੋਕ, ਅਖ਼ਬਾਰ ਪੜ੍ਹਨ ਵਾਲੇ ਸਟੈਂਡ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਲੈਬਜ਼ ਦੇ ਅੰਦਰ ਸਾਰੀਆਂ ਸਾਵਧਾਨੀਆਂ ਬਾਰੇ ਲਿਖਣ ਅਤੇ ਚਾਰਟ ਚਿਪਕਾਉਣ ਲਈ ਵੀ ਆਖਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਪਟਨ ਵੱਲੋਂ ਲੋਕਾਂ ਨੂੰ ਸਮਾਜਿਕ ਜਾਬਤਾ ਰੱਖਣ ਅਤੇ ਬੇਲੋੜੇ ਸਫ਼ਰ ਤੋਂ ਸੰਜਮ ਵਰਤਣ ਦੀ ਅਪੀਲ

ਜੇ ਕਿਸੇ ਪ੍ਰਾਈਵੇਟ ਸਕੂਲ ਨੇ ਆਪਣੇ ਮੁਲਾਜ਼ਮਾਂ ਦੀ ਤਨਖ਼ਾਹ ਘੱਟ ਦਿੱਤੀ ਜਾਂ ਨਾ ਦਿੱਤੀ ਉਹਦੀ ਖ਼ੈਰ ਨਹੀਂ – ਸਿੰਗਲਾ