ਨਵੀਂ ਦਿੱਲੀ, 29 ਅਪ੍ਰੈਲ 2021 – ਭਾਰਤ ਇਸ ਵੇਲੇ ਕਰੋਨਾ ਦੀ ਮਹਾਂਮਾਰੀ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਗਿਆ ਹੈ। ਅਜਿਹੇ ‘ਚ ਵੱਖ-ਵੱਖ ਦੇਸ਼ਾਂ ਦੀ ਤਰ੍ਹਾਂ ਨਿਊਜ਼ੀਲੈਂਡ ਨੇ ਵੀ ਭਾਰਤ ਨੂੰ ਇਕ ਮਿਲੀਅਨ ਡਾਲਰ ਦੀ ਰਾਸ਼ੀ ‘ਰੈਡ ਕ੍ਰਾਸ ਸੁਸਾਇਟੀ’ ਦੇ ਰਾਹੀਂ ਭਾਰਤ ਦੇ ਵਿਚ ਕਰੋਨਾ ਦੇ ਨਾਲ ਲੜ੍ਹਨ ਲਈ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ‘‘ਭਾਰਤ ਤੋਂ ਪ੍ਰਾਪਤ ਖਬਰਾਂ ਅਤੇ ਤਸਵੀਰਾਂ ਕਿਸੀ ਬਰਬਾਦੀ ਤੋਂ ਘੱਟ ਨਹੀਂ ਹਨ। ਇਸ ਕਰਕੇ ਨਿਊਜ਼ੀਲੈਂਡ ‘ਇੰਟਰਨੈਸ਼ਨਲ ਫੈਡਰੇਸ਼ਨ ਆਫ ਦਾ ਰੈਡ ਕ੍ਰਾਸ’ ਨੂੰ ਇਕ ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਪੇਸ਼ ਕਰਦਾ ਹੈ। ਇਹ ਫੈਡਰੇਸ਼ਨ ਇੰਡੀਅਨ ਰੈਡ ਕ੍ਰਾਸ ਦੇ ਨਾਲ ਕੰਮ ਕਰਕੇ ਉਥੇ ਆਕਸੀਜਨ, ਆਕਸੀਜਨ ਕੰਸਨਟ੍ਰੇਟਰ ਅਤੇ ਹੋਰ ਡਾਕਟਰੀ ਸਮਾਨ ਮੁਹੱਈਆ ਕਰ ਰਹੀ ਹੈ।