… ਮਹਾਂਮਾਰੀ ਨਾਲ ਲੜਨ ਲਈ ਸਰਕਾਰੀ ਢਾਂਚੇ ਨੂੰ ਮਜਬੂਤ ਕਰਨ ਦੀ ਲੋੜ, ਨਾ ਕਿ ਵੇਚਣ ਦੀ
… ਕੋਰੋਨਾ ਨੇ ਸਿਹਤ ਸੇਵਾਵਾਂ ਦੀ ਮਾੜੀ ਵਿਵਸਥਾ ਨੂੰ ਉਜਾਗਰ ਕੀਤਾ
ਚੰਡੀਗੜ੍ਹ, 30 ਅਪ੍ਰੈਲ 2021 – ਪੰਜਾਬ ਵਿੱਚ ਤੇਜੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ ਅਤੇ ਦੇਸ ਵਿੱਚੋਂ ਸਭ ਤੋਂ ਜਿਆਦਾ ਮੌਤ ਦਰ ਪੰਜਾਬ ‘ਚ ਹੋਣ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਸਭ ਪਿੱਛਲੇ ਤਿੰਨ ਦਹਾਕਿਆਂ ‘ਚ ਇੱਕ ਰਣਨੀਤੀ ਤਹਿਤ ਖਰਾਬ ਕੀਤਾ ਗਏ ਸਿਹਤ ਸੇਵਾਵਾਂ ਦੇ ਢਾਂਚੇ ਦਾ ਨਤੀਜਾ ਹੈ। ਸੂਬੇ ਵਿੱਚ ਸਿਹਤ ਸੇਵਾਵਾਂ ਦੀ ਮਾੜੀ ਹਾਲਤ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ ਜ਼ਿੰਮੇਵਾਰ ਹੈ।
ਵੀਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਵਿੱਚ ਅੱਜ ਤੱਕ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਪਾਰਟੀਆਂ ਦੀਆਂ ਹੀ ਸਰਕਾਰਾਂ ਰਹੀਆਂ ਹਨ। ਸੂਬੇ ਦੇ ਲੋਕ ਇੱਕ ਪਾਰਟੀ ਦੀ ਸਰਕਾਰ ਤੋਂ ਦੁੱਖੀ ਹੋ ਕੇ ਦੂਜੀ ਪਾਰਟੀ ਨੂੰ ਪੰਜਾਬ ਦੀ ਸੱਤਾ ਸੌਂਪਦੇ ਰਹੇ ਹਨ, ਪਰ ਕੈਪਟਨ ਅਤੇ ਬਾਦਲ ਨੇ ਨਿੱਜੀ ਹਸਪਤਾਲਾਂ ਨੂੰ ਵਧਾਉਣ ਦੇ ਚੱਕਰ ਵਿੱਚ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਕਰ ਦਿੱਤਾ। ਜੇ ਪਿਛਲੇ ਚਾਰ ਸਾਲਾਂ ਦੀ ਗੱਲ ਕਰੀਏ ਤਾਂ ਕੈਪਟਨ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਠੀਕ ਕਰਨ ਲਈ ਕੀ ਉਪਰਾਲੇ ਕੀਤੇ ਗਏ ਹਨ, ਇਸ ਦਾ ਜਵਾਬ ਕਾਂਗਰਸ ਦੇ ਆਗੂਆਂ ਕੋਲ ਨਹੀਂ ਹੈ।
ਚੀਮਾ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਬੇਹੱਦ ਖਰਾਬ ਹੈ। ਕੈਪਟਨ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਇੱਕ ਵੀ ਨਵਾਂ ਸਰਕਾਰੀ ਹਸਪਤਾਲ ਨਹੀਂ ਬਣਾਇਆ। ਜਿਹੜੇ ਸਰਕਾਰੀ ਹਸਪਤਾਲ ਹਨ, ਉਨ੍ਹਾਂ ਵਿੱਚ ਵੀ ਸਾਧਨਾਂ ਅਤੇ ਮੈਡੀਕਲ ਸਟਾਫ ਦੀ ਘਾਟ ਹੈ। ਅੱਜ ਹਸਪਤਾਲਾਂ ਵਿੱਚ ਨਾ ਡਾਕਟਰ ਹਨ, ਨਾ ਚੰਗੀਆਂ ਲੈਬੋਰੇਟਰੀਆਂ ਹਨ, ਨਾ ਦਵਾਈਆਂ, ਨਾ ਆਕਸੀਜਨ ਅਤੇ ਨਾ ਹੀ ਵੈਂਟੀਲੇਟਰ। ਕੈਪਟਨ ਸਰਕਾਰ ਸਿਹਤ ਸੇਵਾਵਾਂ ਨੂੰ ਚੰਗਾ ਕਰਨ ਦੀ ਥਾਂ ਆਪਣਾ ਝੂਠਾ ਪ੍ਰਚਾਰ ਕਰਦੀ ਰਹੀ ਹੈ, ਪਰ ਕੋਰੋਨਾ ਨੇ ਸੂਬੇ ਵਿਚਲੀ ਸਿਹਤ ਸੇਵਾਵਾਂ ਦੀ ਮਾੜੀ ਵਿਵਸਥਾ ਨੂੰ ਉਜਾਗਰ ਕਰ ਦਿੱਤਾ ਹੈ। ਅੱਜ ਪੰਜਾਬ ਵਿੱਚ ਪੂਰੇ ਦੇਸ ਚੋਂ ਜਅਿਾਦਾ ਮੌਤ ਦਰ 2.8 ਫੀਸਦੀ ਹੈ। ਜਦੋਂ ਕਿ ਦਿੱਲੀ ਵਿਚ ਪੰਜਾਬ ਨਾਲੋਂ ਜਅਿਾਦਾ ਕੋਰੋਨਾ ਪੀੜਤ ਮਰੀਜ ਅਤੇ ਸੰਘਣੀ ਵਸੋਂ ਹੋਣ ਦੇ ਬਾਵਜੂਦ ਉਥੇ ਮੌਤ ਦਰ 1.39 ਫੀਸਦੀ ਹੈ ਭਾਵ ਪੰਜਾਬ ਨਾਲੋਂ ਅੱਧੀ ਹੈ।
ਸਿਹਤ ਸੇਵਾਵਾਂ ਨੂੰ ਨਿੱਜੀ ਹੱਥਾਂ ਵਿੱਚ ਦੇਣ ਬਾਰੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਆਪਣੇ ਅਦਾਰਿਆਂ ਨੂੰ ਵੇਚਣ ‘ਤੇ ਲੱਗੀਆਂ ਹੋਈਆਂ ਹਨ, ਅੱਜ ਉਨ੍ਹਾਂ ਨੂੰ ਆਕਸੀਜਨ ਪਲਾਂਟ ਲਾਉਣੇ ਪੈ ਰਹੇ ਹਨ ਅਤੇ ਵਿਦੇਸਾਂ ਤੋਂ ਵੀ ਆਕਸੀਜਨ ਗੈਸ ਖਰੀਦਣੀ ਪੈ ਰਹੀ ਹੈ। ਕੋਰੋਨਾ ਨੇ ਸਾਨੂੰ ਸਿਖਾਇਆ ਹੈ ਕਿ ਸਰਕਾਰੀ ਅਦਾਰਿਆਂ ਨੂੰ ਮਜਬੂਤ ਕਰਨ ਦੀ ਲੋੜ ਹੈ, ਨਾ ਕਿ ਉਨ੍ਹਾਂ ਨੂੰ ਵੇਚਣ ਦੀ। ਜਿਸ ਦੀ ਉਦਾਹਰਨ ਦਿੱਲੀ ਤੋਂ ਮਿਲਦੀ ਹੈ ਜਿਥੇ ਕੇਜਰੀਵਾਲ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੀ ਸਥਿਤੀ ਨੂੰ ਚੰਗਾ ਬਣਾਇਆ ਹੈ, ਜਿਸ ਕਰਕੇ ਦਿੱਲੀ ਦੇ ਲੋਕਾਂ ਦੀ ਜਾਨ ਬਚ ਰਹੀ ਹੈ।
ਪਿਛਲੀ ਬਾਦਲ ਸਰਕਾਰ ਦੀ ਅਲੋਚਨਾ ਕਰਦਿਆਂ ਚੀਮਾ ਨੇ ਕਿਹਾ ਕਿ ਬਾਦਲ ਨੇ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੀ ਕੀਮਤੀ ਜਮੀਨ ‘ਤੇ ਨਿੱਜੀ ਹਸਪਤਾਲ ਬਣਾਏ। ਕੈਪਟਨ ਸਰਕਾਰ ਨੇ ਵੀ ਕਈ ਸਰਕਾਰੀ ਹਸਪਤਾਲਾਂ ਦੀ ਜਮੀਨ ਨਿੱਜੀ ਹਸਪਤਾਲਾਂ ਨੂੰ ਦੇ ਦਿੱਤੀ। ਇਨ੍ਹਾਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਦਾ ਖਮਿਆਜਾ ਅੱਜ ਪੰਜਾਬ ਦੇ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।
ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਕੈਪਟਨ ਅਤੇ ਬਾਦਲ ਸੂਬੇ ਦੇ ਲੋਕਾਂ ਨੂੰ ਜਵਾਬ ਦੇਣ ਕਿ ਉਨ੍ਹਾਂ ਜਿਹੜੇ ਲੋਕਾਂ ਨੂੰ ਨਿੱਜੀ ਹਸਪਤਾਲ ਖੋਲ੍ਹਣ ਲਈ ਮੁਫਤ ‘ਚ ਜਮੀਨ ਦਿੱਤੀ ਹੈ, ਉਹ ਅੱਜ ਕਿੰਨੇ ਗਰੀਬ ਲੋਕਾਂ ਇਲਾਜ ਕਰ ਰਹੇ ਹਨ? ਚੀਮਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਹਤ ਸੇਵਾਵਾਂ ਨੂੰ ਚੰਗਾ ਬਣਾਉਣ ਲਈ ਤੁਰੰਤ ਵੱਡੀ ਸੰਖਿਆਂ ਵਿੱਚ ਡਾਕਟਰਾਂ ਅਤੇ ਮੈਡੀਕਲ ਸਟਾਫ ਦੀ ਭਰਤੀ ਕੀਤੀ ਜਾਵੇ ਅਤੇ ਸਿਹਤ ਵਿਭਾਗ ਨੂੰ ਕੋੋਰੋਨਾ ਨਾਲ ਨਜਿੱਠਣ ਲਈ ਵਿਸੇਸ ਬਜਟ ਜਾਰੀ ਕੀਤਾ ਜਾਵੇ।