ਪਟਿਆਲਾ, 30 ਅਪ੍ਰੈਲ 2021 – ਸਰਕਾਰ ਵੱਲੋਂ ਪੰਜਾਬ ਅਤੇ ਦੇਸ਼ ‘ਚ ਵੱਖ-ਵੱਖ ਥਾਵਾਂ ‘ਤੇ ਐਕਪ੍ਰੈਸ ਵੇਅ ਬਣਾਏ ਜਾ ਰਹੇ ਹਨ ਜਿਸ ਦੇ ਵਿਰੋਧ ‘ਚ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ‘ਚ ਕਿਸਾਨ ਬੇਰੀਕੇਡ ਤੋੜ ਕੇ ਮੁੱਖ ਮੰਤਰੀ ਦੀ ਰਹਾਇਸ਼ ਮੋਤੀ ਮਹਿਲ ਪਿਛਲੇ ਪਾਸੇ ਵੱਲ ਪੁੱਜ ਗਏ ਹਨ। ਕਿਸਾਨਾਂ ਵਲੋਂ ਸ਼ਹਿਰ ਦੇ ਸਾਰੇ ਚੌਂਕ ਜਾਮ ਕਰਨ ਦਾ ਕੀਤਾ ਐਲਾਨ ਕੀਤਾ ਗਿਆ ਹੈ।
ਕਿਸਾਨਾਂ ਵੱਲੋਂ ਪਟਿਆਲਾ ਦੇ ਵਾਈ ਪੀ ਐਸ ਚੌਂਕ ‘ਚ ਧਰਨਾ ਲਾਏ ਨੂੰ ਅੱਜ 30 ਦਿਨ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਕਿਸਾਨਾਂ ਨੇ ਦੋਸ਼ ਲਾਏ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਜ਼ਮੀਨਾਂ ਬਹੁਤ ਹੀ ਘੱਟ ਰੇਟ ‘ਤੇ ਐਕੁਆਇਰ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਵਿਰੋਧ ‘ਚ ਕਿਸਾਨ ਵੱਡੀ ਗਿਣਤੀ ‘ਚ ਪਟਿਆਲੇ ਪਹੁੰਚ ਚੁੱਕੇ ਹਨ ਜਾਂ ਪਹੁੰਚ ਰਹੇ ਹਨ।
ਉੱਥੇ ਹੀ ਮੁੱਖ ਮੰਤਰੀ ਦੀ ਰਹਾਇਸ਼ ਨੂੰ ਜਾਂਦੇ ਸਾਰੇ ਰਸਤਿਆਂ ‘ਤੇ ਭਾਰੀ ਪੁਲਿਸ ਬਲ ਤੈਨਾਤ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਅਗੇ ਵਧਣ ਤੋਂ ਰੋਕਣ ਲਈ ਟਿਪਰ ਅਤੇ ਬੈਰੀਗੇਡ ਲਗਾ ਕੇ ਮੋਤੀ ਮਹਿਲ ਨੂੰ ਜਾਂਦੇ ਰਸਤੇ ਬੰਦ ਕੀਤੇ ਗਏ ਹਨ।