ਗੁਜਰਾਤ ਦੇ ਕੋਵਿਡ ਹਸਪਤਾਲ ‘ਚ ਲੱਗੀ ਅੱਗ, 18 ਮੌਤਾਂ

ਗੁਜਰਾਤ,1 ਮਈ 2021 – ਸ਼ਨੀਵਾਰ ਤੜਕੇ ਗੁਜਰਾਤ ਦੇ ਭਾਰੂਚ ਦੇ ਇਕ ਹਸਪਤਾਲ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 18 ਕੋਰੋਨਾਵਾਇਰਸ ਮਰੀਜ਼ਾਂ ਦੀ ਮੌਤ ਹੋ ਗਈ। ਜਿਸ ‘ਚ ਪਤਾ ਲੱਗਿਆ ਹੈ ਕੇ 14 ਕੋਰੋਨਾ ਮਰੀਜ਼ਾਂ ਅਤੇ 2 ਸਟਾਫ ਨਰਸਾਂ ਦੀ ਮੌਤ ਹੋ ਗਈ। ਇਸ ਹਾਦਸੇ ਦੌਰਾਨ ਸਥਾਨਕ ਲੋਕਾਂ ਅਤੇ ਫਾਇਰ ਫਾਈਟਰਾਂ ਵਲੋਂ ਲਗਪਗ 50 ਹੋਰ ਮਰੀਜ਼ ਬਚਾਏ ਗਏ। ਇਨ੍ਹਾਂ ਮਰੀਜ਼ਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਦੇਰ ਰਾਤ ਚਾਰ ਮੰਜ਼ਿਲਾ ਭਲਾਈ ਹਸਪਤਾਲ ਵਿੱਚ ਇੱਕ ਵਜੇ ਇਹ ਦਰਦਨਾਕ ਹਾਦਸਾ ਵਾਪਰਿਆ। ਜਦਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਘੰਟੇ ਦੇ ਅੰਦਰ ਅੱਗ ‘ਤੇ ਕਾਬੂ ਪਾਇਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

400 ਵੇਂ ਪ੍ਰਕਾਸ਼ ਪੁਰਬ ਮੌਕੇ ਮੋਦੀ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਟੇਕਿਆ ਮੱਥਾ (ਵੀਡੀਓ)

ਆਸਟ੍ਰੇਲੀਆ ਨੇ ਭਾਰਤ ਤੋਂ ਆਉਣ ਵਾਲਿਆਂ ‘ਤੇ ਲਗਾਈ ਪਾਬੰਦੀ