ਨਵੀਂ ਦਿੱਲੀ, 1 ਮਈ 2021 – ਸ਼ਨੀਵਾਰ ਦੁਪਹਿਰ ਨੂੰ ਦਿੱਲੀ ਦੇ ਬੱਤਰਾ ਹਸਪਤਾਲ ਵਿਚ ਆਕਸੀਜਨ ਦੀ ਘਾਟ ਕਾਰਨ ਇਕ ਡਾਕਟਰ ਸਮੇਤ ਅੱਠ ਕੋਵਿਡ -19 ਮਰੀਜ਼ਾਂ ਦੀ ਮੌਤ ਹੋ ਗਈ। ਇਸ ਹਫਤੇ ਵਿੱਚ ਦੂਜੀ ਵਾਰ ਆਕਸੀਜਨ ਦੀ ਘਾਟ ਕਾਰਨ, ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ।
ਦਿੱਲੀ ਹਾਈ ਕੋਰਟ ਵਿੱਚ ਰਾਜਧਾਨੀ ਦਿੱਲੀ ਵਿੱਚ ਵੱਧ ਰਹੇ ਆਕਸੀਜਨ ਸੰਕਟ ‘ਤੇ ਚੱਲ ਰਹੀ ਸੁਣਵਾਈ ਦੌਰਾਨ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਦੇ ਮਰੀਜ਼ ਲਗਭਗ 80 ਮਿੰਟਾਂ ਤੱਕ ਆਕਸੀਜਨ ਤੋਂ ਬਗੈਰ ਰਹੇ ਅਤੇ ਦੁਪਹਿਰ 12.45 ਵਜੇ ਆਕਸੀਜਨ ਟੈਂਕਰ ਖਤਮ ਹੋ ਗਏ ਸਨ। ਜਿਸ ਤੋਂ ਬਾਅਦ ਟੈਂਕਰ ਦੁਪਹਿਰ 1.30 ਵਜੇ ਆਕਸੀਜਨ ਦੀ ਮੁੜ ਸਪਲਾਈ ਲਈ ਹਸਪਤਾਲ ਪਹੁੰਚਿਆ।