ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ

ਚੰਡੀਗੜ੍ਹ, 5 ਮਈ 2021 – ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ ਦਾ ਦੇਹਾਂਤ ਹੋ ਗਿਆ ਹੈ। ਸ਼ੇਰਾ ਨੇ ਅਫ਼ਰੀਕੀ ਮੁਲਕ ਯੁਗਾਂਡਾ ਵਿਖੇ ਆਪਣੇ ਆਖਰੀ ਸਾਹ ਲਏ। 17 ਅਪ੍ਰੈਲ ਨੂੰ ਉਹ ਯੁਗਾਂਡਾ ਵਿਖੇ ਆਪਣੇ ਇਕ ਦੋਸਤ ਕੋਲ ਗਏ ਸਨ ਅਤੇ ਕੁਝ ਦਿਨ ਪਹਿਲਾਂ ਉਹ ਬਿਮਾਰ ਹੋ ਗਏ ਅਤੇ ਬੀਤੀ ਕੱਲ੍ਹ ਉਨ੍ਹਾਂ ਦੀ ਮੌਤ ਹੋ ਗਈ। ਉਹ ਪਿਛਲੇ ਕੁਝ ਦਿਨਾਂ ਤੋਂ ਟਾਈਫਾਈਡ-ਬੁਖਾਰ ਤੋਂ ਪ੍ਰੇਸ਼ਾਨ ਸਨ।

ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਇੱਥੇ ਲਿਆਉਣ ਲਈ ਮੰਗ ਕੀਤੀ ਹੈ। ਜ਼ਿਕਰਯੋਗ ਹੈ ਸੁਖਜਿੰਦਰ ਸ਼ੇਰਾ ਦੀ ਪਹਿਲੀ ਫ਼ਿਲਮ ‘ਯਾਰੀ ਜੱਟ’ ਦੀ ਸੀ, ਜੋ ਵਰਿੰਦਰ ਨਾਲ ਸੀ ਅਤੇ ਇਹ ਫ਼ਿਲਮ ਜਿੱਥੇ ਸੁਪਰ ਡੁਪਰ ਹਿੱਟ ਹੋਈ ਸੀ, ਨਾਲ ਹੀ ਸ਼ੇਰਾ ਨੇ ‘ਜੱਟ ਤੇ ਜ਼ਮੀਨ’ ਫਿਲਮ ਨਾਲ ਵੀ ਕਾਫੀ ਪ੍ਰਸਿੱਧੀ ਖੱਟੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ 222.15 ਕਰੋੜ ਰੁਪਏ ਦੀ ਲਾਗਤ ਨਾਲ ਪੌਦੇ ਲਗਾਉਣ ਸਬੰਧੀ ਆਰੰਭੇਗੀ ਵਿਆਪਕ ਮੁਹਿੰਮ: ਮੁੱਖ ਸਕੱਤਰ

ਕੀ ਸਕੂਲਾਂ ਦੀਆਂ ਕੰਧਾਂ ਨੂੰ ਰੰਗ ਰੋਗਨ ਕਰਨ ਨਾਲ ਸਕੂਲ ਸਮਾਰਟ ਬਣ ਜਾਂਦੇ ਨੇ ? – ਸਰਬਜੀਤ ਕੌਰ ਮਾਣੂੰਕੇ