ਕੋਲਕਾਤਾ, 5 ਮਈ 2021 – ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਪ੍ਰਚੰਡ ਪ੍ਰਚਾਰ ਦੇ ਬਾਵਜੂਦ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਤ੍ਰਿਣਮੂਲ ਕਾਂਗਰਸ ਦੀ ਪ੍ਰਮੁੱਖ ਮਮਤਾ ਬੈਨਰਜੀ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵਜੋਂ ਹਲਫ਼ ਚੁੱਕੇਗੀ। ਕੋਵਿਡ19 ਮਹਾਂਮਾਰੀ ਦੇ ਚੱਲਦਿਆਂ ਸਹੁੰ ਸਮਾਗਮ ਸਾਦਗੀ ਭਰਿਆ ਹੋਵੇਗਾ। ਨੰਦੀਗ੍ਰਾਮ ਤੋਂ ਚੋਣ ਹਾਰਨ ਦੇ ਬਾਵਜੂਦ ਮਮਤਾ ਬੈਨਰਜੀ ਸੂਬੇ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੇਗੀ ਤੇ ਉਹ ਬੰਗਾਲ ਵਿਚ ਲਗਾਤਾਰ ਤੀਸਰੀ ਵਾਰ ਸਰਕਾਰ ਬਣਾ ਰਹੀ ਹੈ।
ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ, ਨਿਵਰਤਮਾਨ ਸਦਨ ਦੇ ਲੀਡਰ ਅਬਦੁਲ ਮਨਾਨ ਤੇ ਸੀਪੀਐਮ ਦੇ ਸੀਨੀਅਰ ਲੀਡਰ ਬਿਮਾਨ ਬੋਸ ਨੂੰ ਪ੍ਰੋਗਰਾਮ ਦਾ ਸੱਦਾ ਭੇਜਿਆ ਗਿਆ ਹੈ। ਮਹਾਮਾਰੀ ਦੀ ਵਰਤਮਾਨ ਹਾਲਾਤ ਦੇ ਮੁੱਦੇਨ਼ਰ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਹੋਰ ਸਿਆਸੀ ਦਲਾਂ ਦੇ ਲੀਡਰਾਂ ਨੂੰ ਪ੍ਰੋਗਰਾਮ ‘ਚ ਸੱਦਾ ਨਹੀਂ ਦਿੱਤਾ ਗਿਆ।