ਯੂਥ ਅਕਾਲੀ ਦਲ ਨੇ ਰਵਨੀਤ ਬਿੱਟੂ ਲਾਪਤਾ ਦੇ ਪੋਸਟਰ ਸ਼ਹਿਰ ਵਿੱਚ ਲਾਏ

  • ਔਖੇ ਸਮੇ ਵਿੱਚ ਆਪਣੇ ਹਲਕੇ ਦੇ ਲੋਕਾਂ ਨੂੰ ਛੱਡ ਕੇ ਰਵਨੀਤ ਬਿੱਟੂ ਆਪਣੇ ਘਰ ਆਰਾਮ ਫਰਮਾ ਰਿਹਾ- ਗੁਰਦੀਪ ਗੋਸ਼ਾ

ਲੁਧਿਆਣਾ, 12 ਮਈ 2021 – ਅੱਜ ਯੂਥ ਅਕਾਲੀ ਦਲ ਨੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਵਿੱਚ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਹੋਏ ਲਾਪਤਾ ਦੇ ਪੋਸਟਰ ਲਾਏ I ਓਹਨਾ ਲੋਕਾਂ ਨੂੰ ਅਪੀਲ ਕੀਤੀ ਕੀ ਰਵਨੀਤ ਬਿੱਟੂ ਨੂੰ ਲੱਭ ਕੇ ਲੁਧਿਆਣਾ ਲੈ ਆਉਂਦਾ ਜਾਵੇ ਕਿਓਂਕਿ ਲੁਧਿਆਣਾ ਦੇ ਲੋਕਾਂ ਨੇ ਓਹਨਾ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਅਤੇ ਅੱਜ ਔਖੇ ਸਮੇ ਵਿੱਚ ਲੋਕ ਰਵਨੀਤ ਬਿੱਟੂ ਦੀ ਤਲਾਸ਼ ਕਰ ਰਹੇ ਹਨ I

ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਲੋਕ ਔਖੀ ਘੜੀ ਦਾ ਸਾਹਮਣਾ ਕਰ ਰਹੇ ਹਨ I ਸ਼ਹਿਰ ਦੇ ਹਸਪਤਾਲਾਂ ਵਿੱਚ ਬੈੱਡ ਨਹੀਂ ਹਨ ,ਆਕਸੀਜ਼ਨ ਦੀ ਕਮੀ ਹੈ, ਨਿੱਜੀ ਹਸਪਤਾਲ ਵਾਲੇ ਮਰੀਜ਼ ਨੂੰ ਲੁੱਟ ਰਹੇ ਹਨ ਪਰ ਇਸ ਸਭ ਤੋਂ ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ਬੇਖ਼ਬਰ ਹਨ I ਚੋਣਾਂ ਜਿੱਤਣ ਤੋਂ ਬਾਅਦ ਰਵਨੀਤ ਬਿੱਟੂ ਲੁਧਿਆਣਾ ਵਿੱਚ ਦਿਖਾਈ ਨਹੀਂ ਦਿੱਤੇ ਅਤੇ ਕਦੇ ਕਦੇ ਉਹ ਦਿੱਲੀ ਜਾਂ ਚੰਡੀਗੜ੍ਹ ਕੋਠੀ ਵਿੱਚ ਬੈਠੇ ਫੇਸਬੁੱਕ ਉੱਤੇ ਵੀਡੀਓ ਪਾ ਦਿੰਦੇ ਹਨ I

ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਰਵਨੀਤ ਬਿਟੂ ਹਸਪਤਾਲ ਵਿੱਚ ਜਾਂ ਕੇ ਪ੍ਰਬੰਧ ਦੇਖਣ ਅਤੇ ਜਿਸ ਚੀਜ਼ ਦੀ ਲੋੜ ਹੈ ਉਸ ਲਈ ਉਹ ਆਪਣੇ ਫੰਡ ਵਿੱਚੋ ਪ੍ਰਸਾਸ਼ਨ ਨੂੰ ਫੰਡ ਦੇਣ I ਲੁਧਿਆਣਾ ਦੇ ਲੋਕਾਂ ਨੂੰ ਇਹ ਤੱਕ ਨਹੀਂ ਪਤਾ ਕਿ ਰਵਨੀਤ ਬਿੱਟੂ ਦਾ ਦਫਤਰ ਕਿੱਥੇ ਹੈ ਅਤੇ ਬਿੱਟੂ ਕਦੇ ਕਿਸੇ ਦਾ ਫੋਨ ਤੱਕ ਨਹੀਂ ਚੁੱਕਦੇ I

ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਜਿਹੜੀ ਗਰਭਵਤੀ ਮਹਿਲਾ ਦੀ ਮੌਤ ਆਈ ਸੀ ਯੂ ਬੇਡ ਨਾ ਮਿਲਣ ਕਰਕੇ ਸਿਵਿਲ ਹਸਪਤਾਲ ਵਿੱਚ ਹੋਈ ਓਹਦਾ ਜਿੰਮੇਵਾਰ ਕੌਣ ਕਿ ਰਵਨੀਤ ਬਿੱਟੂ ਨੂੰ ਇਸ ਗੱਲ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਲੁਧਿਆਣਾ ਦੇ ਲੋਕਾਂ ਨੂੰ ਲਵਾਰਿਸ ਛੱਡ ਕੇ ਫਰਾਰ ਹੋ ਗਏ I ਉਹਨਾਂ ਕਿਹਾ ਕਿ ਪਹਿਲਾ ਰਵਨੀਤ ਬਿੱਟੂ ਨੇ ਅਨੰਦਪੁਰ ਸਾਹਿਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ ਅਤੇ ਹੁਣ ਲੁਧਿਆਣਾ ਦੇ ਲੋਕਾਂ ਨੂੰ ਬੇਫਕੂਫ਼ ਬਣਾ ਕੇ 2024 ਵਿੱਚ ਨਵਾਂ ਹਲਕਾ ਲੱਭ ਰਹੇ ਹਨ I

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਰਵਨੀਤ ਬਿੱਟੂ ਨੂੰ ਚੈਲੇਂਜ ਕੀਤਾ ਕਿ ਰਵਨੀਤ ਬਿੱਟੂ ਲੁਧਿਆਣਾ ਵਾਸਤੇ ਕੀਤੇ ਹੋਏ ਕੋਈ ਤਿੰਨ ਕੰਮ ਗਿਣਵਾ ਦੇਣ I ਉਹਨਾਂ ਕਿਹਾ ਕਿ ਇਸ ਤੋਂ ਵੱਧ ਸ਼ਰਮਨਾਕ ਕਿ ਹੋਏਗਾ ਕਿ ਬਿੱਟੂ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਦੇ ਤੱਕ ਨਹੀਂ ਅਤੇ ਉਹਨਾਂ ਦੀ ਲੁਧਿਆਣਾ ਵਾਲੀ ਕੋਠੀ ਤੇ ਦਫਤਰ ਨੂੰ ਹਮੇਸ਼ਾ ਤਾਲਾ ਲੱਗਿਆ ਰਹਿੰਦਾ ਹੈ I

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੱਚੇ ਅਧਿਆਪਕ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਇਕੱਠ 14 ਮਈ ਨੂੰ ਪਟਿਆਲੇ ਵਿਚ ਹੋਵੇਗਾ

ਰੰਧਾਵਾ ਨੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ