ਬਠਿੰਡਾ, 12 ਮਈ 2021 – ਬਠਿੰਡਾ ਜਿਲ੍ਹੇ ਦੇ ਪਿੰਡ ਬਾਠ ਵਿੱਚ ਇੱਕ ਵਿਧਵਾ ਔਰਤ ਨਾਲ ਪਿਛਲੇ ਕਈ ਦਿਨਾਂ ਤੋਂ ਬਲਾਤਕਾਰ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਸੀ ਆਈ ਏ ਸਟਾਫ ਵਨ ’ਚ ਤਾਇਨਾਤ ਇੱਕ ਏ ਐਸ ਆਈ ਨੂੰ ਬਰਖਾਸਤ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਸੀ. ਆਈ. ਏ. ਸਟਾਫ਼ ਵਿਚ ਤਾਇਨਾਤ ਇਕ ਥਾਣੇਦਾਰ ਨੇ ਇਕ ਨੌਜਵਾਨ ‘ਤੇ ਐਨ.ਡੀ.ਪੀ.ਐਸ. ਦਾ ਮਾਮਲਾ ਦਰਜ ਕਰਨ ਤੋਂ ਬਾਅਦ ਤੰਗ ਪ੍ਰੇਸ਼ਾਨ ਕਰ ਕੇ ਮਹਿਲਾ ਨਾਲ ਨਾਜਾਇਜ਼ ਸਬੰਧ ਬਣਾਏ। ਜ਼ਿਕਰਯੋਗ ਹੈ ਕਿ ਕੱਲ੍ਹ ਉਸ ਨੂੰ ਮਹਿਲਾ ਦੇ ਘਰ ਵਿਚ ਰੰਗੇ ਹੱਥੀਂ ਫੜ ਕੇ ਪੁਲਿਸ ਦੇ ਹਵਾਲੇ ਕੀਤਾ। ਮਹਿਲਾ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਏ.ਐਸ.ਆਈ. ‘ਤੇ ਪੈਸੇ ਲੈਣ ਦੇ ਵੀ ਦੋਸ਼ ਲੱਗੇ ਹਨ ।
ਮੰਗਲਵਾਰ ਰਾਤ ਨੂੰ ਧੱਕੇ ਨਾਲ ਵਿਧਵਾ ਦੇ ਘਰ ਪੁੱਜ ਕੇ ਬਲਾਤਕਾਰ ਕਰ ਰਹੇ ਏ ਐਸ ਆਈ ਗੁਰਵਿੰਦਰ ਸਿੰਘ ਨੂੰ ਪਿੰਡ ਵਾਸੀਆਂ ਨੇ ਦਬੋਚ ਲਿਆ। ਇਸ ਮੌਕੇ ਪਿੰਡ ਵਾਸੀਆਂ ਨੇ ਵੀਡੀਓ ਵੀ ਬਣਾ ਲਈ ਜੋ ਕਿ ਬਾਅਦ ’ਚ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਗਈ ਜਿਸ ’ਚ ਉਹ ਪੂਰੀ ਤਰਾਂ ਨਿਰਵਸਤਰ ਦਿਖਾਈ ਦੇ ਰਿਹਾ ਹੈ।