ਚੰਡੀਗੜ੍ਹ,13 ਮਈ 2021 – ਨਵਜੋਤ ਸਿੱਧੂ ਨੇ ਇਕ ਵਾਰ ਫੇਰ ਟਵੀਟ ਕਰਦਿਆਂ ਕੈਪਟਨ ਉੱਤੇ ਹੱਲਾ ਬੋਲਿਆ ਹੈ। ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬੇਅਦਬੀ ਮਾਮਲੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ।
ਸਿੱਧੂ ਨੇ ਟਵੀਟ ਕਰਦਿਆਂ ਮੁੱਖ ਮੰਤਰੀ ਨੂੰ ਬਿਨਾਂ ਨਾਂਅ ਲਏ ਲਿਖਿਆ ਕਿ, “ਮੁੱਦੇ ‘ਤੇ ਆਓ, ਭਟਕਾਉਣਾ ਬੰਦ ਕਰੋ। ਕੱਲ੍ਹ, ਅੱਜ ਤੇ ਕੱਲ੍ਹ – ਮੇਰੀ ਆਤਮਾ ਗੁਰੂ ਸਾਹਿਬ ਦੇ ਇਨਸਾਫ਼ ਦੀ ਮੰਗ ਕਰਦੀ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਕਰਦੀ ਰਹੇਗੀ। ਗੁਰੂ ਦੀ ਬੇਅਦਬੀ ਦੇ ਇਨਸਾਫ਼ ਦੀ ਮੰਗ ਪਾਰਟੀਆਂ ਤੋਂ ਉੱਪਰ ਹੈ। ਪਾਰਟੀ ਮੈਂਬਰਾਂ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ। ਤੁਸੀਂ ਆਪ ਸਿੱਧੇ ਤੌਰ ‘ਤੇ ਇਸ ਦੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ ।ਗੁਰੂ ਸਾਹਿਬ ਦੀ ਸੱਚੀ ਕਚਹਿਰੀ ਵਿਚ ਤੁਹਾਨੂੰ ਕੌਣ ਬਚਾਏਗਾ ?”