ਚੰਡੀਗੜ੍ਹ, 13 ਮਈ 2021 – ਸਾਬਕਾ ਤੇ ਸੀਨੀਅਰ ਕਾਂਗਰਸੀ ਆਗੂ ਐਮ.ਐਲ.ਏ ਡਾ.ਮਹਿੰਦਰ ਰਿਣਵਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਪੰਜਾਬ ਦੇ ਫਾਜ਼ਿਲਕਾ ਨਾਲ ਸੰਬੰਧ ਰੱਖਦੇ ਹਨ ਅਤੇ ਦੋ ਵਾਰ ਐਮ.ਐਲ.ਏ ਰਹਿ ਚੁੱਕੇ ਹਨ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦੱਸਿਆ ਕਿ ਡਾ ਰਿਣਵਾ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਅਤੇ ਨਾਲ ਹੀ ਕੋਈ ਵੱਡੀ ਜ਼ੁੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ।
ਪਾਰਟੀ ‘ਚ ਸ਼ਾਮਿਲ ਹੁੰਦੇ ਹੀ ਰਿਣਵਾ ਨੇ ਕਿਹਾ ਕੇ ਸੁਨੀਲ ਜਾਖੜ ਨੂੰ ਚਾਰ ਸਾਲ ਪ੍ਰਧਾਨ ਬਣੇ ਹੋ ਗਏ ਹਨ, ਪਰ ਉਹਨਾਂ ਇਲਾਕੇ ਵਿੱਚ ਕੋਈ ਮੀਟਿੰਗ ਨਹੀਂ ਕੀਤੀ। ਜਾਖੜ ਨੂੰ ਆਪਣਾ ਅਸਤੀਫ਼ਾ ਸੋਨੀਆਂ ਗਾਂਧੀ ਨੂੰ ਦੇਣਾ ਚਾਹੀਦਾ ਸੀ ਨਾ ਕਿ ਕੈਬਿਨਟ ਮੀਟਿੰਗ ਵਿੱਚ ਸੀ.ਐਮ ਨੂੰ ਦੇਣਾ ਚਾਹੀਦਾ ਸੀ। ਉਥੇ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੂੰ ਪਹਿਲਾ ਟਵੀਟ ਦਾ ਚੇਤਾ ਕਿਉ ਨਹੀਂ ਆਇਆ।