ਈਦ-ਉ-ਫਿਤਰ ਮੌਕੇ ਪੰਜਾਬ ਨੂੰ ਮਿਲਿਆ ਨਵਾਂ 23ਵਾਂ ਜ਼ਿਲ੍ਹਾ

ਚੰਡੀਗੜ੍ਹ , 14 ਮਈ 2021 – ਈਦ – ਉਲ – ਫ਼ਿਤਰ ਦੇ ਦਿਹਾੜੇ ਉੱਤੇ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਜਿੱਥੇ ਲੋਕਾਂ ਨੂੰ ਵਧਾਈ ਦਿੱਤੀ ਗਈ ਉੱਥੇ ਹੀ ਮਲੇਰਕੋਟਲਾ ਨਵਾਂ ਜ਼ਿਲ੍ਹਾ ਐਲਾਨ ਦਿੱਤਾ ਗਿਆ ਅਤੇ ਜ਼ਿਲ੍ਹਾ ਐਲਾਨਦਿਆਂ ਕੈਪਟਨ ਨੇ ਨਵਾਂ ਡੀ.ਸੀ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਮਲੇਰਕੋਟਲਾ ਲਈ ਕੈਪਟਨ ਵਲੋਂ ਵੱਡੇ ਐਲਾਨ ਕੀਤੇ ਗਏ ਹਨ। 500 ਕਰੋੜ ਦੀ ਲਾਗਤ ਨਾਲ ਇੱਥੇ ਨਵਾਂ ਕਾਲਜ ਬਣਾਉਣ ਦੀ ਗੱਲ ਕਹਿ ਗਈ ਹੈ ਅਤੇ ਸ਼ੇਰ ਮੁਹੰਮਦ ਖਾਨ ਦੇ ਨਾਮ ਉੱਤੇ ਕਾਲਜ ਦਾ ਨਾਮ ਰੱਖਿਆ ਜਾਵੇਗਾ। ਦੂਸਰਾ ਲੜਕੀਆਂ ਵਾਸਤੇ 12 ਕਰੋੜ ਦੀ ਲਾਗਤ ਨਾਲ ਕਾਲਜ ਬਣਾਇਆ ਜਾਏਗਾ। ਇੱਕ ਬੱਸ ਸਟੈਂਡ, ਇੱਕ ਔਰਤਾਂ ਲਈ ਥਾਣਾ ਜਿਸ ਨੂੰ ਸਿਰਫ਼ ਅੋਰਤਾਂ ਹੀ ਚਲਾਉਣਗੀਆਂ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਪ ਵੱਲੋਂ ਕੋਰੋਨਾ ਤੋਂ ਬਚਾਅ ਲਈ ਰਣਨੀਤੀ ਬਣਾਉਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ

ਆਪ ਦੇ ਸਾਬਕਾ ਐਮ ਐਲ ਏ ਜਰਨੈਲ ਸਿੰਘ ਦੀ ਕੋਰੋਨਾ ਨਾਲ ਮੌਤ