ਚੰਡੀਗੜ੍ਹ, 14 ਮਈ 2021 – ਕੱਚੇ ਮੁਲਾਜ਼ਮਾਂ ਦੇ ਹੱਕਾਂ ਲਈ ਲੜਨ ਵਾਲੇ ਆਗੂ ਸਾਥੀ ਸੱਜਣ ਸਿੰਘ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉਹ ਪਿਛਲੇ 50 ਸਾਲਾਂ ਤੋਂ ਮੁਲਾਜ਼ਮਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਸਨ।
ਸਾਥੀ ਗੱਜਣ ਸਿੰਘ ਹਰ ਇੱਕ ਮੁਲਾਜ਼ਮ ਲਈ ਦਿਨ ਰਾਤ ਹਾਜ਼ਰ ਹੁੰਦੇ ਸੀ ਅਤੇ ਅਪਣੀ ਸਿਹਤ ਦੀ ਪ੍ਰਵਾਹ ਕੀਤੇ ਬਿਨਾਂ ਮੁਲਾਜ਼ਮ ਵਰਗ ਲਈ ਹਮੇਸ਼ਾ ਤਿਆਰ ਰਹੇ।
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣਾ ਸਾਥੀ ਗੱਜਣ ਸਿੰਘ ਦਾ ਆਖ਼ਰੀ ਮਕਸਦ ਸੀ ਅਤੇ ਖਾਸਕਰ ਗਰੁੱਪ ਡੀ ਤੇ ਕੱਚੇ ਮੁਲਾਜ਼ਮਾਂ ਲਈ ਉਨ੍ਹਾਂ ਵੱਲੋਂ ਅਣਥੱਕ ਯਤਨ ਕੀਤੇ ਗਏ।