ਨਿਊ ਸਾਊਥਵੈੱਲ, 19 ਮਈ 2021 – ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥਵੈੱਲ ਨੇ ਸਕੂਲਾਂ ਵਿੱਚ ਸਿੱਖਾਂ ਦੇ ਮੁੱਖ ਧਾਰਮਿਕ ਚਿੰਨ੍ਹ ਸ੍ਰੀ ਸਾਹਿਬ ‘ਤੇ ਬੈਨ ਲਗਾ ਦਿੱਤਾ ਗਿਆ ਹੈ। ਇਹ ਪਾਬੰਦੀ ਅੱਜ 19 ਮਈ ਬੁੱਧਵਾਰ ਤੋਂ ਲਾਗੂ ਹੋ ਗਈ ਹੈ ਅਤੇ ਸਕੂਲਾਂ ‘ਚ ਸਿੱਖ ਬੱਚੇ ਧਾਰਮਿਕ ਪ੍ਰਤੀਕ ਦੇ ਤੌਰ ‘ਤੇ ਰੱਖੀ ਜਾਂਦੀ ਕਿਰਪਾਨ (ਗਾਤਰਾ) ਨੂੰ ਨਹੀਂ ਪਾ ਸਕਣਗੇ। ਇਨ੍ਹਾਂ ਚਿੰਨ੍ਹਾਂ ਵਿਚ ਹੋਰ ਧਾਰਮਿਕ ਚਿੰਨ੍ਹ ਵੀ ਸ਼ਾਮਿਲ ਹਨ।
ਗੌਰਤਲਬ ਹੈ ਕਿ ਦੋ ਹਫ਼ਤੇ ਪਹਿਲਾਂ ਸਿਡਨੀ ਦੇ Glenwood High School ‘ਚ ਇੱਕ ਸਿੱਖ ਵਿਦਿਆਰਥੀ ਵੱਲੋਂ ਆਪਣੇ ਸਹਿਪਾਠੀ ‘ਤੇ ਕੀਤੇ ਗਏ ਕਿਰਪਾਨ ਨਾਲ ਹਮਲੇ ਤੋਂ ਬਾਅਦ ਸਿੱਖਿਆ ਮੰਤਰਾਲਾ ਇਸ ਘਟਨਾ ‘ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਸੀ। ਇਸ ਘਟਨਾ ਤੋਂ ਬਾਅਦ, 16 ਸਾਲਾਂ ਗੰਭੀਰ ਜ਼ਖ਼ਮੀ ਬੱਚੇ ਨੂੰ ਏਅਰ ਲਿਫ਼ਟ ਕਰਕੇ ਵੈਸਟਮੀਡ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਦਕਿ ਹਮਲਾ ਕਰਨ ਵਾਲੇ 14 ਸਾਲਾਂ ਸਿੱਖ ਬੱਚੇ ਨੂੰ ਪੁਲਿਸ ਥਾਣੇ ਲੈ ਜਾ ਕੇ ਮਾਮਲੇ ਦੀ ਪੜਤਾਲ ਕੀਤੀ ਗਈ ਸੀ।
ਸੂਬੇ ਦੀ ਸਿੱਖਿਆ ਮੰਤਰੀ Sarah Mitchell ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੂਲਾਂ ‘ਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ ਇਸ ਲਈ ਖਾਮੀਆਂ ਨੂੰ ਦੂਰ ਕੀਤਾ ਜਾਵੇਗਾ ਅਤੇ ਸਕੂਲਾਂ ‘ਚ ਧਾਰਮਿਕਾਂ ਉਦੇਸ਼ਾਂ ਲਈ ਪਾਏ ਜਾਂਦੇ “religious knives” ‘ਤੇ ਕੱਲ੍ਹ ਤੋਂ ਰੋਕ ਲਗਾ ਦਿੱਤੀ ਗਈ ਹੈ।