ਬਠਿੰਡਾ, 20 ਮਈ 2021: ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ ’ਚ ਪਿੰਡ ਬੀੜ ਤਲਾਬ ਨਿਵਾਸੀ ਗੁਰਮੇਲ ਸਿੰਘ ਖਾਲਸਾ ਵੱਲੋਂ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਪੂਰੇ ਕਰਨ ਲਈ ਇੱਕ ਹੈਰਾਨੀਜਨਕ ਅਰਦਾਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਰਦਾਸ ਦੌਰਾਨ ਪਿੰਡ ਨਾਲ ਸਬੰਧਤ ਕਾਫੀ ਗਿਣਤੀ ਔਰਤਾਂ ਵੀ ਹਾਜ਼ਰ ਹੋਈਆਂ ਹਨ। ਗੁਰਮੇਲ ਸਿੰਘ ਖਾਲਸਾ ਖੁਦ ਨੂੰ ਤਿੰਨ ਪਿੰਡਾਂ ਦਾ ਸਰਪੰਚ ਦੱਸਦਾ ਹੈ। ਇਸ ਸਬੰਧ ’ਚ ਹਾਸਲ ਹੋਈ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਦੀ ਪਤਨੀ ਰਾਜਪਾਲ ਕੌਰ ਪਿੰਡ ਦੀ ਸਰਪੰਚ ਹੈ। ਜਿਸ ਤੋਂ ਬਾਅਦ ਉਕਤ ਗ੍ਰੰਥੀ ਖਿਲਾਫ ਕਾਰਵਾਈ ਦੀ ਮੰਗ ਵੀ ਉੱਠ ਰਹੀ ਹੈ।