ਮੋਗਾ ’ਚ Indian Army ਦਾ Mig-21 ਹੋਇਆ ਕ੍ਰੈਸ਼, ਪਾਇਲਟ ਦੀ ਮੌਤ

ਮੋਗਾ, 21 ਮਈ 2021 – ਮੋਗਾ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਖ਼ੁਰਦ ਵਿਖੇ ਬੀਤੀ ਲੰਘੀ ਰਾਤ 11 ਵਜੇ ਦੇ ਕਰੀਬ ਮਿੱਗ 21 ਲੜਾਕੂ ਜਹਾਜ਼ ਅਚਾਨਕ ਡਿੱਗ ਕੇ ਜ਼ਮੀਨ ਵਿਚ ਧਸ ਗਿਆ । ਜਹਾਜ਼ ਡਿੱਗਣ ਤੋਂ ਬਾਅਦ ਜਦ ਖੜਕਾ ਹੋਇਆ ਤਾਂ ਇਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਅਤੇ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਇਸ ਦੀ ਸੂਚਨਾ ਸਬੰਧਿਤ ਵਿਭਾਗ ਨੂੰ ਦਿੱਤੀ ਗਈ। ਸਬੰਧਿਤ ਅਧਿਕਾਰੀਆਂ ਵਲੋਂ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਸਿਖਲਾਈ ਤਹਿਤ ਪਾਈਲਟ ਅਭੀਨਵ ਚੌਧਰੀ ਨੇ ਰਾਜਸਥਾਨ ਦੇ ਸੂਰਤਗੜ੍ਹ ਤੋਂ ਮਿੱਗ 21 ਤੋਂ ਉਡਾਣ ਭਰੀ ਸੀ। ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ ਹੈ ਅਤੇ ਏਅਰ ਫੋਰਸ ਨੇ ਟਵੀਟ ਕੀਤਾ ਹੈ ਕਿ ਹਵਾਈ ਜਹਾਜ਼ ਰੂਟੀਨ ਉਡਾਣ ’ਤੇ ਸੀ ਜਦੋਂ ਇਹ ਹਾਦਸਾ ਵਾਪਰਿਆ। ਹਾਦਸੇ ਵਿਚ ਸਕਵੈਡਰਨ ਲੀਡਰ ਅਭਿਨਵਚੌਧਰੀ ਦੀ ਮੌਤ ਹੋ ਗਈ। ਹਾਦਸੇ ਦੀ ਪੜਤਾਲ ਲਈ ਇਕ ਕੋਰਟ ਆਫ ਇੰਕੁਆਇਰੀ ਦਾ ਹੁਕਮ ਦਿੱਤਾ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

6 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਨਜ਼ਾਇਜ਼ ਵੇਚਣ ਦੀ ਰਿਪੋਰਟ ਦੱਬੀ ਬੈਠੀ ਹੈ ਕੈਪਟਨ ਸਰਕਾਰ: ਹਰਪਾਲ ਚੀਮਾ

ਤਹਿਲਕਾ ਮੈਗਜ਼ੀਨ ਦਾ ਸਾਬਕਾ ਐਡੀਟਰ ਤਰੁਣ ਤੇਜਪਾਲ ਬਲਾਤਕਾਰ ਦੇ ਕੇਸ ‘ਚੋਂ ਬਰੀ