ਲੁਧਿਆਣਾ ‘ਚ ਕਰਫਿਊ ਦੌਰਾਨ ਨਵੀਆਂ ਛੋਟਾਂ ਦਾ ਐਲਾਨ

ਲੁਧਿਆਣਾ, 21 ਮਈ 2021 – ਲੁਧਿਆਣਾ ਵਿਚ ਕਰਫ਼ਿਊ ਦੇ ਨਵੇਂ ਹੁਕਮ ਲਾਗੂ ਕੀਤੇ ਗਏ ਹਨ। ਜਿਸ ਤਹਿਤ ਕਰਫ਼ਿਊ ਦੁਪਹਿਰ ਇਕ ਵਜੇ ਤੋਂ ਬਾਅਦ ਸ਼ੁਰੂ ਹੋਵੇਗਾ। ਪਹਿਲਾਂ ਇਹ ਹੁਕਮ 12 ਵਜੇ ਤੱਕ ਦੇ ਸਨ।

ਇਸ ਤੋਂ ਇਲਾਵਾ ਸਾਰੇ ਰੈਸਟੋਰੈਂਟ ਕੈਫ਼ੇ, ਕੌਫ਼ੀ ਦੀਆਂ ਦੁਕਾਨਾਂ, ਫਾਸਟ ਫੂਡ, ਢਾਬਾ, ਬੇਕਰੀ, ਹਲਵਾਈ, ਚਾਹ ਦੀਆਂ ਦੁਕਾਨਾਂ ਵਿਚ ਬੈਠ ਕੇ ਖਾਣਾ ਖਾਣ ਦੀ ਮਨਾਹੀ ਹੋਵੇਗੀ। ਜਦਕਿ ਡਿਲਿਵਰੀ ਰਾਤ ਅੱਠ ਵਜੇ ਤੱਕ ਕੀਤੀ ਜਾ ਸਕਦੀ ਹੈ। ਅੱਠ ਵਜੇ ਤੋਂ ਬਾਅਦ ਇਹ ਅਦਾਰੇ ਬੰਦ ਰਹਿਣਗੇ।

ਕਾਮਰਸ ਕੰਪਨੀਆਂ, ਕੋਰੀਅਰ ਕੰਪਨੀਆਂ ਅਤੇ ਡਾਕ ਵਿਭਾਗ ਨੂੰ ਰਾਤ ਅੱਠ ਵਜੇ ਤੱਕ ਘਰ – ਘਰ ਪਾਰਸਲ ਵੰਡਣ ਦੀ ਇਜਾਜ਼ਤ ਹੋਵੇਗੀ । ਇਹ ਹੁਕਮ ਸੋਮਵਾਰ ਤੋਂ ਲਾਗੂ ਹੋਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਸੰਗਰੂਰ ਵਿਖੇ ਪੰਜਵਾਂ ਕੋਰੋਨਾ ਕੇਅਰ ਕੇਂਦਰ ਸਥਾਪਤ

ਪੰਜਾਬ ‘ਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ ਮੁਫ਼ਤ ਵਰਦੀਆਂ: ਸਿੰਗਲਾ