ਨਵੀਂ ਦਿੱਲੀ, 23 ਮਈ 2021 – ਜੇ ਤੁਹਾਨੂੰ ਤੁਹਾਡੇ ਰੁਜੇਵੇਂ ਕਾਰਨ ਆਪਣਾ ਫੋਨ ਚਾਰਜ ਕਾਰਨ ਦੀ ਸਮੱਸਿਆ ਆਉਂਦੀ ਹੈ ਤਾਂ ਹਾਲ ‘ਚ ਹੀ ਵੀਵੋ ਕੰਪਨੀ ਵੱਲੋਂ ਸਮਾਰਟਫੋਨ iQOO 7 ਲਾਂਚ ਹੋਇਆ ਹੈ। ਪਾਵਰ ਬੈਕਅਪ ਲਈ ਫੋਨ ’ਚ 4400mAh ਦੀ ਬੈਟਰੀ ਦਿੱਤੀ ਗਈ ਹੈ ਜੋ 66 ਵਾਟ ਦੀ ਫਲੈਸ਼ ਚਾਰਜਿੰਗ ਸੁਪੋਰਟ ਨਾਲ ਆਉਂਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੋਨ 30 ਮਿੰਟਾਂ ’ਚ ਪੂਰਾ ਚਾਰਜ ਹੋ ਜਾਵੇਗਾ।
ਇਸ ਫੋਨ ‘ਚ ਹੋਰ ਵੀ ਕਈ ਵਧੀਆ ਫੀਚਰ ਹਨ ਜਿਵੇਂ ਕਿ ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ, ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ ਦਾ, ਸੈਕੇਂਡਰੀ ਕੈਮਰਾ 13 ਮੈਗਾਪਿਕਸਲ ਦਾ ਅਤੇ ਇਕ ਮੋਨੋ ਕੈਮਰਾ ਦਿੱਤਾ ਗਿਆ ਹੈ। 6.62 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਹੈ ਜਿਸ ਦਾ ਪਿਕਸਲ ਰੈਜ਼ੋਲਿਊਸ਼ਨ 1080×2400 ਪਿਕਸਲ ਹੈ। ਇਸ ਤੋਂ ਇਲਾਵਾ ਇਹ ਡਿਸਪਲੇਅ 120Hz ਦੇ ਰਿਫ੍ਰੈਸ਼ ਰੇਟ ਨਾਲ ਆਉਂਦਾ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 870 SoC ਪ੍ਰੋਸੈਸਰ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 11 ’ਤੇ ਬੇਸਡ ਓਰਿਜਨ ਓ.ਐੱਸ. ’ਤੇ ਕੰਮ ਕਰਦਾ ਹੈ।
iQOO 7 ਨੂੰ ਕੰਪਨੀ ਨੇ ਤਿੰਨ ਮਾਡਲਾਂ ’ਚ ਪੇਸ਼ ਕੀਤਾ ਹੈ ਜਿਨ੍ਹਾਂ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 31,990 ਰੁਪਏ, 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 33,990 ਰੁਪਏ ਅਤੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਦੀ ਕੀਮਤ 35,990 ਰੁਪਏ ਰੱਖੀ ਗਈ ਹੈ।