ਅਮਰਿੰਦਰ ਸਰਕਾਰ ਜਾਣ ਬੁੱਝ ਕੇ ਨਿਵੇਕਸ਼ਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ : ਅਕਾਲੀ ਦਲ

  • ਕਾਂਗਰਸ ਸਰਕਾਰ ਦੇ ਸਿੰਗਲ ਵਿੰਡੋ ਸਮੇਤ ਵੱਡੇ ਦਾਅਵੇ ਮੂਧੇ ਮੂੰਹ ਡਿੱਗੇ : ਐਨ ਕੇ ਸ਼ਰਮਾ

ਚੰਡੀਗੜ੍ਹ, 23 ਮਈ 2021 – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਜਾਣ ਬੁੱਝ ਕੇ ਸੂਬੇ ਵਿਚ ਨਵਾਂ ਨਿਵੇਸ਼ ਕਰਨ ਦੇ ਇੱਛੁਕ ਨਿਵੇਸ਼ਕਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਸਿੰਗਲ ਵਿੰਡੋ ਸਮੇਤ ਕੀਤੇ ਵੱਡੇ ਵੱਡੇ ਦਾਅਵੇ ਮੂਧੇ ਮੂੰਹ ਡਿੱਗੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਤੇ ਉਦਯੋਗ ਵਿੰਗ ਦੇ ਪ੍ਰਧਾਨ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸੂਬਾ ਸਰਕਾਰ ਨਿਵੇਸ਼ਕਾਂ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ ਤੇ ਇਹਨਾਂ ਨੁੰ ਆਪਣੇ ਪ੍ਰਾਜੈਕਟਾਂ ਵਾਸਤੇ ਮਨਜ਼ੂਰੀ ਲੈਣ ਵਾਸਤੇ ਵੱਖ ਵੱਖ ਸਰਕਾਰੀ ਵਿਭਾਗਾਂ ਦੇ ਬੂਹੇ ਖੜਕਾਉਣੇ ਪੈ ਰਹੇ ਹਨ।

ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਜੀ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਵੱਖ ਵੱਖ ਮਨਜ਼ੂਰੀਆਂ ਲੈਣ ਵਾਸਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਇਕ ਪਾਸੇ ਤਾਂ ਮੁੱਖ ਮੰਤਰੀ ਇਹ ਐਲਾਨ ਕਰ ਰਹੇ ਹਨ ਕਿ ਜ਼ਮੀਨ ਦੀ ਵਰਤੋਂ ਵਿਚ ਤਬਦੀਨੀ ਯਾਨੀ ਸੀ ਐਲ ਯੂ ਵਾਸਤੇ ਕੋਈ ਖਰਚਾ ਨਹੀਂ ਲਿਆ ਜਾਵੇਗਾ ਜਦਕਿ ਨਵੇਂ ਨਿਵੇਸ਼ਾਂ ਨੁੰ ਇਹ ਕਲੀਅਰੰਸ ਲੈਣ ਵਾਸਤੇ ਵੱਡੀ ਰਕਮ ਖਰਚ ਕਰਨੀ ਪੈ ਰਹੀ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਨਿਵੇਸ਼ਕਾਂ ਨੂੰ ਵੱਖ ਵੱਖ ਵਿਭਾਗਾਂ ਵਿਚ ਆਪਣੀ ਫਾਈਲ ਅੱਗੇ ਤੁਰਦੀ ਰਹਿਣ ਵਾਲੇ ਐਫ ਡੀ ਸਮੇਤ ਅਨੇਕਾਂ ਤਰੀਕੇ ਦੀ ਗਰੰਟੀ ਦੇਣੀ ਪੈ ਰਹੀ ਹੈ।

ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਅਫਸਰ ਇਹਨਾ ਨਿਵੇਸ਼ਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕ ਰਹੇ ਹਨ ਹਾਲਾਾਂਕਿ ਇਹਨਾਂ ਨੇ ਪਹਿਲਾਂ ਹੀ ਮੁੱਖ ਮੰਤਰੀ ਦੇ ਐਲਾਨ ’ਤੇ ਵਿਸ਼ਵਾਸ ਕਰਦਿਆਂ ਆਪਣੇ ਪ੍ਰਾਜੈਕਟਾਂ ਵਾਸਤੇ ਵੱਡੀ ਰਕਮ ਖਰਚ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕ ਵਾਰ ਫਿਰ ਤੋਂ ਆਪਣੀ ਜ਼ੁਬਾਨ ’ਤੇ ਉਸੇ ਤਰੀਕੇ ਪੱਕੇ ਨਹੀਂ ਉਤਰੇ ਜਿਵੇਂ ਕਿ ਉਹਨਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ।

ਅਕਾਲੀ ਆਗੂ ਨੇ ਕਿਹਾ ਕਿ ਬਜਾਏ ਵੱਡੇ ਤੇ ਝੂਠੇ ਵਾਅਦਿਾ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੇ, ਕਾਂਗਰਸ ਸਰਕਾਰ ਨੂੰ ਨਿਵੇਸ਼ਕਾਂ ਤੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਮੁਆਫੀ ਮੰਗਣੀ ਚਾਹੀਦੀ ਹੈ ਤੇ ਉਹਨਾਂ ਦੀਆਂ ਸ਼ਿਕਾਇਤਾਂ ਤੁਰੰਤ ਦੂਰ ਕਰਨੀਆਂ ਚਾਹੀਦੀਆਂ ਹਨ।

ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਚੇਤੇ ਕਰਵਾਇਆ ਕਿ ਪਹਿਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਨਿਵੇਸ਼ਕਾਂ ਨੂੰ ਕੀਤੇ ਵਾਅਦੇ ਹਮੇਸ਼ਾ ਪੂਰੇ ਕੀਤੇ ਜਾਂਦੇ ਸਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਆਪਣੀ ਮੌਜੂਦਾ ਨੀਤੀ ਤੇ ਸੂਬੇ ਦੇ ਨਿਵੇਸ਼ਕਾਂ ਦੀ ਲੁੱਟ ਜਾਰੀ ਰੱਖਦੀਹ ੈ ਤਾਂ ਫਿਰ ਸੂਬਾ ਸੰਤੋਖ ਭੋਗੇਗਾ ਅਤੇ ਇਸ ਵਾਸਤੇ ਇਨਵੈਸਟ ਪੰਜਾਬ ਵਿਭਾਗ ਆਪ ਆਪਣਾ ਅਕਸ ਖਰਾਬ ਕਰ ਲਵੇਗਾ ਤੇ ਜਵਾਬਦੇਹ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਲ ਮੰਤਰੀ ਵੱਲੋਂ ਪੰਜਾਬ ਮਾਲ ਅਫਸਰ ਐਸੋਸੀਏਸ਼ਨ ਦੁਆਰਾ ਸੰਕਲਿਤ ਡਾਇਰੈਕਟਰੀ ਅਤੇ ਰਜਿਸਟਰੀਆਂ ਸਬੰਧੀ ਨਿਰਦੇਸ਼ਾਂ ਦਾ ਕਿਤਾਬਚਾ ਜਾਰੀ

ਬਾਦਲ ਪਿੰਡ ‘ਚ ਨਕਲੀ ਸਰਾਬ ਫੈਕਟਰੀ ਮਾਮਲਾ: ਕੈਪਟਨ ਦੇ ਰਾਜ ਵਿੱਚ ਵੀ ਬਾਦਲਾਂ ਦੇ ਘਰ ਤੋਂ ਹੀ ਨਸ਼ੇ ਦਾ ਚੱਲ ਰਿਹਾ ਕਾਰੋਬਾਰ: ਮੀਤ ਹੇਅਰ