ਨਵੀਂ ਦਿੱਲੀ, 25 ਮਈ 2021 – Maruti WagonR ਭਾਰਤ ‘ਚ ਆਪਣੀ ਪਾਪੂਲਰ ਕਾਰ ਵੈਗਨ-ਆਰ ਦਾ ਇਲੈਕਟ੍ਰਿਕ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਕਾਰ ਕਈ ਵਾਰ ਟੈਸਟਿੰਗ ਦੌਰਾਨ ਸਪੌਟ ਕੀਤੀ ਗਈ। ਮੀਡੀਆ ਸੋਰਸ ਅਨੁਸਾਰ ਕੰਪਨੀ WagonR ਦੇ ਇਲੈਕਟ੍ਰਿਕ ਮਾਡਲ ਨੂੰ ਇਸ ਸਾਲ ਦੇ ਅੰਤ ਤੱਕ ਲਾਂਚ ਕਰ ਸਕਦੀ ਹੈ।
ਕੰਪਨੀ ਵੱਲੋਂ WagonR ਦੇ ਇਲੈਕਟ੍ਰਿਕ ਵਰਜ਼ਨ ਨੂੰ ਵੀ ਹਾਲ ਹੀ ‘ਚ ਸਪੌਟ ਕੀਤਾ ਗਿਆ ਹੈ। ਇਸ ਕਾਰ ‘ਚ ਕਈ ਐਡਵਾਂਸਡ ਫੀਚਰਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਕੰਪਨੀ ਵੱਲੋਂ ਅਜੇ ਤੱਕ ਇਸ ਬਾਰੇ ਜ਼ਿਆਦਾ ਜਾਣਕਰੀ ਨਹੀਂ ਦਿੱਤੀ ਗਈ ਹੈ ਪਰ ਕੁਝ ਰਿਪੋਰਟਾਂ ਅਨੁਸਾਰ WagonR ਇਲੈਕਟ੍ਰਿਕ ਦੀ ਕੀਮਤ ਕਰੀਬ 9 ਲੱਖ ਰੁਪਏ ਤੋਂ ਸ਼ੁਰੂ ਹੋ ਸਕਦੀ ਹੈ।
ਇਹ ਕਰ ਇੱਕ ਵਾਰ ਫੁੱਲ ਚਾਰਜ ਕਰਨ ‘ਤੇ 200 ਕਿਲੋਮੀਟਰ ਤਕ ਦੀ ਦੂਰੀ ਤੈਅ ਕਰ ਸਕਦੀ ਹੈ। ਇਹ ਕਾਰ ਫਾਸਟ ਚਾਰਜਿੰਗ ਤੋਂ ਇਲਾਵਾ ਨੌਰਮਲ ਚਾਰਜਿੰਗ ਨੂੰ ਵੀ ਸਪੋਰਟ ਕਰੇਗੀ। ਨੌਰਮਲ ਚਾਰਜਿੰਗ ‘ਚ ਇਸ ਕਾਰ ਨੂੰ ਫੁੱਲ ਚਾਰਜ ਹੋਣ ‘ਚ ਕਰੀਬ 7 ਘੰਟੇ ਤਕ ਦਾ ਸਮਾਂ ਲੱਗ ਸਕਦਾ ਹੈ।