WhatsApp ਨੇ ਮੋਦੀ ਸਰਕਾਰ ‘ਤੇ ਕੀਤਾ ਮੁਕੱਦਮਾ

ਨਵੀਂ ਦਿੱਲੀ, 26 ਮਈ 2021 – ਫੇਸਬੁੱਕ ਦੇ ਮਾਲਕਾਨਾ ਹੱਕ ਵਾਲੀ ਮੈਸੇਜਿੰਗ ਐਪ ਵਟਸਐਪ ਮੋਦੀ ਸਰਕਾਰ ਦੇ ਨਵੇਂ ਆਈ.ਟੀ. ਨਿਯਮਾਂ ਖ਼ਿਲਾਫ਼ ਅਦਾਲਤ ਪਹੁੰਚ ਗਈ। ਜਾਣਕਾਰੀ ਅਨੁਸਾਰ 25 ਮਈ ਨੂੰ ਦਾਖਲ ਪਟੀਸ਼ਨ ਵਿਚ ਕੰਪਨੀ ਨੇ ਦਲੀਲ ਦਿੱਤੀ ਹੈ ਕਿ ਭਾਰਤ ਸਰਕਾਰ ਦੇ ਨਵੇਂ ਆਈ.ਟੀ. ਨਿਯਮਾਂ ਨਾਲ ਨਿੱਜਤਾ (ਪ੍ਰਾਈਵੇਸੀ) ਖ਼ਤਮ ਹੋ ਜਾਵੇਗੀ। ਰਿਪੋਰਟਾਂ ਮੁਤਾਬਿਕ ਦਿੱਲੀ ਹਾਈਕੋਰਟ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਨਵੇਂ ਨਿਯਮ ਸੰਵਿਧਾਨ ‘ਚ ਵਰਣਿਤ ਨਿਜਤਾ ਦੇ ਹੱਕਾਂ ਦੀ ਉਲੰਘਣਾ ਕਰਦੇ ਹਨ।

ਇਸ ਕੇਸ ਵਿੱਚ ਅੱਜ ਤੋਂ ਲਾਗੂ ਹੋਣ ਵਾਲੇ ਨਵੇਂ ਆਈਟੀ ਨਿਯਮਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।ਵ੍ਹਟਸਐਪ ਬਨਾਮ ਭਾਰਤ ਸਰਕਾਰ ਦਾ ਕੇਸ ਮੰਗਲਵਾਰ ਨੂੰ, 25 ਮਈ ਨੂੰ ਫਾਇਲ ਕੀਤਾ ਗਿਆ ਸੀ।ਮੈਂਸੇਜਰ ਐਪ ਨੂੰ ਖਦਸ਼ਾ ਹੈ ਕਿ ਇਸ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਪ੍ਰਭਾਵਿਤ ਹੋਏਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਨਸਾ ਜ਼ਿਲ੍ਹੇ ਦੇ ਫੌਜੀ ਜਵਾਨ ਦੀ ਆਡੀਓ ਵਾਇਰਲ, ‘ਮਾਂ ਨੂੰ ਕਹੇ ਆਖਰੀ ਸ਼ਬਦ, ਮਾਤਾ ਮੇਰੀ ਜਿੰਨੀ ਲਿਖੀ ਸੀ ਮੈਂ…..’

ਜੇਲ੍ਹ ਚੋਂ ਫਰਾਰ ਤਿੰਨ ਕੈਦੀਆਂ ਦਾ ਮਾਮਲਾ: ਤਿੰਨ ਜੇਲ੍ਹ ਅਧਿਕਾਰੀ ਸਸਪੈਂਡ