ਦਰਗਾਹ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ

ਪੱਟੀ, 27 ਮਈ 2021 – ਪੱਟੀ ਦੇ ਨਦੋਹਰ ਚੌਕ ‘ਚ ਦੋ ਨੌਜਵਾਨਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਹੀ ਨੌਜਵਾਨ ਪੱਟੀ ਦੇ ਰਹਿਣ ਵਾਲੇ ਦਸੇ ਜਾ ਰਹੇ ਹਨ ਜਿਹਨਾਂ ਦੀ ਪਹਿਚਾਣ ਅਮਨ ਫ਼ੌਜੀ ਅਤੇ ਪੂਰਨ ਵੱਜੋਂ ਹੋਈ ਹੈ। ਇਸ ਵਾਰਦਾਤ ‘ਚ ਇਨ੍ਹਾਂ ਦਾ ਇਕ ਸਾਥੀ ਦਿਲਬਾਗ ਸਿੰਘ ਗੰਭੀਰ ਜ਼ਖਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੋਂ ਪੀਰ ਬਾਬਾ ਬਹਾਰ ਸ਼ਾਹ ਦੀ ਦਰਗਾਹ ‘ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ, ਅਤੇ ਇਹਨਾਂ ‘ਤੇ ਕਾਰ ਸਵਾਰ ਦੋ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ‘ਚ ਦੋਵਾਂ ਦੀ ਮੌਤ ਹੋ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਮੋਰਚੇ ਦੇ ਸੱਦੇ ‘ਤੇ ਦੇਸ਼-ਭਰ ‘ਚ ਖੇਤੀ-ਕਾਨੂੰਨਾਂ ਖ਼ਿਲਾਫ਼ ਮਨਾਇਆ ਗਿਆ ਕਾਲਾ-ਦਿਵਸ, ਮਿਲਿਆ ਭਰਵਾਂ ਹੁੰਗਾਰਾ

ਵੀਡੀਓ: EP1- DSP Sekhon ਤੋਂ ਸੁਣੋ ਗਰਕੇ ਹੋਏ ਸਿਸਟਮ ਦੇ ਨੰਗੇ ਤੇ ਕੌੜੇ ਸੱਚ !