ਨਵੀਂ ਦਿੱਲੀ, 27 ਮਈ – ਅਮਰੀਕਾ ਦੇ ਕੈਲੇਫੋਰਨੀਆ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਇਕ ਰੇਲ ਯਾਰਡ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇਸ ਵਾਰਦਾਤ ਵਿਚ 8 ਲੋਕਾਂ ਦੀ ਮੌਤ ਹੋ ਗਈ। ਇਹ ਗੋਲੀਬਾਰੀ ਦੀ ਘਟਨਾ ਸੈਨ ਹੋਜ਼ੇ ‘ਚ ਸੈਂਟਾ ਕਲਾਰਾ ਵੈਲੀ ਟਰਾਂਸਪੋਰਟੇਸ਼ਨ ਅਥਾਰਿਟੀ ਦੇ ਰੇਲ ਯਾਰਡ ‘ਚ ਵਾਪਰੀ ਹੈ।
ਮਾਰਨ ਵਾਲਿਆਂ ‘ਚ ਇੱਕ ਪੰਜਾਬੀ ਵੀ ਸ਼ਾਮਿਲ ਹੈ। ਜਿਸ ਦੀ ਪਛਾਣ ਤਪਤੇਜ ਸਿੰਘ ਗਿੱਲ ਵਜੋਂ ਹੋਈ ਹੈ। ਉਸਦੇ ਦੋ ਬੱਚੇ ਹਨ ਜਿਸ ਵਿਚ 2 ਸਾਲਾ ਧੀ ਤੇ 4 ਸਾਲਾ ਪੁੱਤਰ ਹੈ। ਉਹ ਅੰਮ੍ਰਿਤਸਰ ਦੇ ਗਗੜਵਾਲ ਦਾ ਵਸਨੀਕ ਸੀ ਤੇ ਹੁਣ ਯੂਨੀਅਨ ਸਿਟੀ ਕੈਲੀਫੋਰਨੀਆ ਵਿਚ ਰਹਿੰਦਾ ਸੀ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿਚ ਕੁਝ ਕਰਮਚਾਰੀ ਵੀ ਸ਼ਾਮਲ ਹਨ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਵੀ ਇੱਥੋਂ ਦਾ ਹੀ ਕਰਮਚਾਰੀ ਸੀ, ਪੁਲਿਸ ਮੁਤਾਬਕ ਗੋਲੀਬਾਰੀ ਵਿਚ ਹਮਲਾਵਰ ਵੀ ਮਾਰਿਆ ਗਿਆ। ਹਮਲਾਵਰ ਨੇ ਵਾਰਦਾਤ ਤੋਂ ਪਹਿਲਾ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਸੀ। ਇਸ ਸਾਲ ਅਮਰੀਕਾ ਵਿਚ ਅਜਿਹੀਆਂ ਗੋਲੀਬਾਰੀ ਦੀਆਂ 230 ਵਾਰਦਾਤਾਂ ਹੋ ਚੁੱਕੀਆਂ ਹਨ।