ਨਵੀਂ ਦਿੱਲੀ, 29 ਮਈ 2021 – ਮਾਰੂਤੀ ਸੁਜ਼ੂਕੀ ਜਲਦ ਆਪਣੀ ਨਵੀਂ ਸਲੈਰੀਓ ਦਾ ਨਵਾਂ ਮਾਡਲ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਨੂੰ ਜਲਦ ਹੀ ਭਾਰਤੀ ਬਾਜ਼ਾਰ ’ਚ ਉਤਾਰ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸਲੈਰੀਓ ਦੇ ਇਸ ਨਵੇਂ ਮਾਡਲ ਦੀ ਕੀਮਤ 4.5 ਲੱਖ ਰੁਪਏ ਤੋਂ ਲੈ ਕੇ 6.5 ਲੱਖ ਰੁਪਏ ਰੱਖੀ ਜਾਵੇਗੀ। ਸਲੈਰੀਓ ਨੂੰ ਸਾਲ 2014 ’ਚ ਲਾਂਚ ਕੀਤਾ ਗਿਆ ਸੀ।
ਨਵੀਂ ਸਲੈਰੀਓ ਨੂੰ ਕੰਪਨੀ ਬੀ.ਐੱਸ.-6, 1.2 ਲੀਟਰ ਕੇ12 ਪੈਟਰੋਲ ਇੰਜਣ ਨਾਲ ਲੈ ਕੇ ਆਏਗੀ ਜੋ 83hp ਦੀ ਪਾਵਰ ਪੈਦਾ ਕਰੇਗਾ। ਇਸ ਨੂੰ 5 ਸਪੀਡ ਮੈਨੁਅਲ ਅਤੇ 5 ਸਪੀਡ ਏ.ਐੱਮ.ਟੀ. ਗਿਅਰਬਾਕਸ ਨਾਲ ਲਿਆਇਆ ਜਾਵੇਗਾ। ਨਵੀਂ ਸਲੈਰੀਓ ਦੇ ਡਿਜ਼ਾਇਨ ’ਚ ਵੀ ਥੋੜ੍ਹਾ ਬਹੁਤ ਬਦਲਾਅ ਵੇਖਣ ਨੂੰ ਵੀ ਮਿਲੇਗਾ।