ਲੁਧਿਆਣਾ, 30 ਮਈ 2021 – ਪੰਜ ਸਾਲ ਤੋਂ ਵੱਧ ਸਮੇਂ ਤੋਂ ਭਾਰਤ ਵਿਚ ਰਹਿ ਰਹੇ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਘੱਟਗਿਣਤੀ ਭਾਈਚਾਰਿਆਂ ਨਾਲ ਸਬੰਧਤ ਪ੍ਰਵਾਸੀਆਂ ਤੋਂ ਕੇਂਦਰ ਸਰਕਾਰ ਨੇ ਭਾਰਤੀ ਨਾਗਰਿਕਤਾ ਲਈ ਬਿਨੈ ਪੱਤਰ ਮੰਗੇ ਹਨ। ਇਸ ਨਾਲ ਉਹ ਦੇਸ਼ ਦੇ ਜਲਦ ਹੀ ਨਾਗਰਿਕ ਬਣ ਜਾਣਗੇ। ਸਿੱਖ ਸ਼ਰਨਾਰਥੀਆਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਅਤੇ ਕਾਨੂੰਨ ਬਣਾਉਣ ਲਈ ਸਰਕਾਰ ਦਾ ਧੰਨਵਾਦ ਕੀਤਾ।
ਅਮਰੀਕ ਸਿੰਘ, ਇੱਕ ਸਿੱਖ ਸ਼ਰਨਾਰਥੀ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਉਹ ਕਾਬੁਲ, ਅਫਗਾਨਿਸਤਾ ਤੋਂ ਆਇਆ ਹੈ ਅਤੇ 2013 ਤੋਂ ਲੁਧਿਆਣਾ ਵਿੱਚ ਰਹਿ ਰਿਹਾ ਹੈ।ਉਸਨੇ ਦੱਸਿਆ ਕਿ “ਉੱਥੇ ਜ਼ਿੰਦਗੀ ਬਹੁਤ ਮੁਸ਼ਕਲ ਹੋ ਗਈ ਸੀ ਅਤੇ ਸਾਨੂੰ ਆਪਣਾ ਧਰਮ ਬਦਲਣ ਲਈ ਵੀ ਜ਼ੋਰ ਪਾਇਆ ਜਾ ਰਿਹਾ ਸੀ। ਉਹ ਸਾਨੂੰ ਇਸਲਾਮ ਕਾਬੂਲ ਕਰਵਾਉਣਾ ਚਾਹੁੰਦੇ ਸੀ। ਇਸ ਲਈ ਅਸੀਂ ਸਰਕਾਰ ਦੇ ਇੱਸ ਕੱਦਮ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।”

