ਚੰਡੀਗੜ੍ਹ, 30 ਮਈ 2021 – ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਕੋਰੋਨਾ ਮਹਾਮਾਰੀ ਕਾਰਨ ਆਪਣੇ ਗਾਹਕਾਂ ਲਈ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਅਨੁਸਾਰ ਹੁਣ ਗੈਰ-ਘਰੇਲੂ ਸ਼ਾਖਾਵਾਂ ਤੋਂ ਨਕਦ ਕਢਵਾਉਣ ਦੀ ਸੀਮਾ ਵਧਾ ਦਿੱਤੀ ਗਈ ਹੈ, ਅਤੇ ਗਾਹਕ ਇੱਕ ਦਿਨ ਵਿੱਚ 25000 ਰੁਪਏ ਕਢਵਾ ਸਕਦੇ ਹਨ।
ਇਸ ਸੰਬੰਧ ‘ਚ ਐਸਬੀਆਈ ਨੇ ਟਵਿੱਟਰ ‘ਤੇ ਟਵੀਟ ਕੀਤਾ ਕਿ, ‘ਕੋਰੋਨਾ ਮਹਾਂਮਾਰੀ ਵਿੱਚ ਆਪਣੇ ਗਾਹਕਾਂ ਲਈ, ਐਸਬੀਆਈ ਨੇ ਚੈੱਕਾਂ ਅਤੇ ਕਢਵਾਉਣ ਦੇ ਫਾਰਮ ਰਾਹੀਂ ਗੈਰ-ਘਰੇਲੂ ਨਕਦੀ ਕਢਵਾਉਣ ਦੀ ਸੀਮਾ ਵਧਾ ਦਿੱਤੀ ਹੈ। ਹੁਣ ਗਾਹਕ ਆਪਣੀ ਨਜ਼ਦੀਕੀ ਬ੍ਰਾਂਚ ਤੋਂ (ਹੋਮ ਸ਼ਾਖਾ ਨੂੰ ਛੱਡ ਕੇ) ਇਕ ਦਿਨ ਵਿਚ ਆਪਣੇ ਬਚਤ ਖਾਤੇ ਵਿਚੋਂ 25,000 ਰੁਪਏ ਕਢਵਾ ਸਕਦੇ ਹਨ।