ਫਿਰੋਜ਼ਪੁਰ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ

ਫਿਰੋਜ਼ਪੁਰ, 30 ਮਈ 2021 – ਫ਼ਿਰੋਜ਼ਪੁਰ ਦੇ ਪਿੰਡ ਨਾਰੰਗ ਦੇ ਲੈਲੀਵਾਲਾ ’ਚ ਚੱਲੀ ਗੋਲੀ ’ਚ 29 ਸਾਲਾ ਸੋਨੂੰ ਉਰਫ਼ ਚੂਹਾ ਦੀ ਮੌਤ ਹੋ ਗਈ ਅਤੇ ਇਸ ਮਾਮਲੇ ’ਚ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਨੇ 6 ਅਣਪਛਾਤੇ ਲੋਕਾਂ ਸਮੇਤ 17 ਦੋਸ਼ੀਆਂ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਵੱਖ਼-ਵੱਖ਼ ਧਰਾਵਾਂ ਅਤੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਐੱਸ.ਐੱਚ.ਓ. ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੋਨੂੰ ਉਰਫ਼ ਚੂਹਾ ਦੇ ਭਰਾ ਵਿਜੈ ਕੁਮਾਰ ਪੁੱਤਰ ਆਸ਼ਿਕ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਹੈ ਕਿ ਉਸ ਦੇ ਭਰਾ ਮ੍ਰਿਤਕ ਸੋਨੂੰ ਦੇ ਦੋਤ ਸ਼ੌਰੀ ਨੇ ਡੇਵਿਡ ਉਰਫ਼ ਲਾਡੀ ਦੀ ਕਾਰ ਲੈਣ-ਦੇਣ ਦੇ ਮਾਮਲੇ ’ਚ ਆਪਣੇ ਕੋਲ ਰੱਖ ਲਈ ਸੀ, ਜਿਸ ਕਾਰਨ ਡੇਵਿਡ ਉਰਫ਼ ਲਾਡੀ ਅਤੇ ਰਿਸ਼ੂ ਪੁੱਤਰ ਨਾ-ਮਾਲੂਮ ਨੇ ਆਪਣੇ ਸਾਥੀਆਂ ਨੂੰ ਲੈ ਕੇ ਸੋਨੂੰ ਦੇ ਨਾਲ ਮਾਰਕੁੱਟ ਕੀਤੀ ਅਤੇ ਉਸ ਨੂੰ ਗੋਲੀ ਮਾਰ ਕੇ ਛੱਤ ਤੋਂ ਹੇਠਾਂ ਸੁੱਟ ਦਿੱਤਾ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸੋਨੂੰ ਉਰਫ਼ ਚੂਹਾ ਨੇ ਭਰਾ ਦੇ ਬਿਆਨਾਂ ’ਤੇ ਪੁਲਸ ਨੇ ਡੇਵਿਡ ਉਰਫ਼ ਲਾਡੀ, ਰਿਸ਼ੂ ਅਤੇ ਰਿਕੂ ਵਾਸੀ ਸ਼ਾਂਤੀ ਨਗਰ, ਲਵਕੇਸ਼ ਪੁੱਤਰ ਮੇਜਰ, ਅਕਾਸ਼ ਪੁੱਤਰ ਨਿਸ਼ਾਨ, ਆਦਿ ਦੇ ਇਲਾਵਾ ਹੋਰ 6 ਅਣਪਛਾਤੇ ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਇਸ ਮਾਮਲੇ ’ਚ ਅਜੇ ਤੱਕ ਕਿਸੇ ਦੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਅਤੇ ਪੁਲਸ ਵਲੋਂ ਨਾਮਜ਼ਦ ਲੋਕਾਂ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਗੋਲੀਬਾਰੀ ਵਿਚ ਕੁੱਜ ਹੋਰ ਲੋਕਾਂ ਦੇ ਵੀ ਜ਼ਖਮੀ ਹੋਣ ਬਾਰੇ ਦੱਸਿਆ ਜਾ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ‘ਉਡਾਣ ਯੋਜਨਾ’ ਦੀ ਸਮੁੱਚੀ ਪ੍ਰਗਤੀ ਦੀ ਨਿਗਰਾਨੀ ਲਈ ਸਟੇਟ ਟਾਸਕ ਫੋਰਸ (ਐਸਟੀਐਫ) ਦੇ ਉੱਚ ਅਧਿਕਾਰੀ ਨਾਮਜ਼ਦ

ਕੈਪਟਨ ਦੇ ਝੂਠੇ ਵਾਅਦਿਆਂ ਕਾਰਨ ਸੂਬੇ ਵਿਚ ਕਿਸਾਨ ਆਤਮਹੱਤਿਆਵਾਂ ਦੀਆਂ ਘਟਨਾਵਾਂ ਵਿਚ ਹੋ ਰਿਹਾ ਹੈ ਵਾਧਾ – ਆਪ