ਸਕੇ ਭਾਈ ਨੇ ਭਾਈ ਅਤੇ ਭਤੀਜੇ ‘ਤੇ ਚਲਾਈ ਗੋਲੀ, ਭਾਈ ਦੀ ਮੌਤ

ਫਰੀਦਕੋਟ, 1 ਜੂਨ 2021 – ਫਰੀਦਕੋਟ ਦੇ ਪਿੰਡ ਢਿਲਵਾਂ ਕਲਾ ’ਚ ਭਰਾ ਵੱਲੋਂ ਆਪਣੇ ਭਰਾ ਨੂੰ ਕਤਲ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਘਰੇਲੂ ਅਤੇ ਜ਼ਮੀਨੀ ਵਿਵਾਦ ਦਾ ਦੱਸਿਆ ਜਾ ਰਿਹਾ ਹੈ। ਦੋਵਾਂ ਭਰਾਵਾਂ ‘ਚ ਕਿਸੇ ਗੱਲ ਨੂੰ ਹੋਈ ਤਕਰਾਰ ਤੋਂ ਬਾਅਦ ਇੱਕ ਭਾਈ ਨੇ ਆਪਣੇ ਦੂਜੇ ਸਕੇ ਭਾਈ ਅਤੇ ਭਤੀਜੇ ’ਤੇ ਗੋਲੀਆਂ ਚਲਾ ਦਿੱਤੀਆਂ।

ਜਿਸ ‘ਚ ਮੁਲਜ਼ਮ ਦੇ ਭਰਾ ਨਿਰਮਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਨਿਰਮਲ ਸਿੰਘ ਦਾ ਪੁੱਤਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਮੈਡੀਕਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਪੁਲਸ ਵੱਲੋਂ ਮੌਕੇ ’ਤੇ ਪੁਹੰਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਤਲ ਹਾਲੇ ਫ਼ਰਾਰ ਦੱਸੇ ਜਾ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਦਿੱਲੀ ਵਿਚ ਹੁਣ ਸ਼ਰਾਬ ਦੀ ਹੋਏਗੀ ਹੋਮ ਡਿਲਿਵਰੀ

‘ਵਿਸ਼ਵ ਦੁੱਧ ਦਿਵਸ’ ਦੇ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵਲੋਂਕੈਪਟਨ ਅਮਰਿੰਦਰ ਨੂੰ ਮੰਗ ਪੱਤਰ ਭੇਂਟ