ਕੈਲੀਫੋਰਨੀਆ ‘ਚ ਜਹਾਜ਼ ਦੀ ਸੜਕ ‘ਤੇ ਕਰਾਈ ਗਈ ਐਮਰਜੈਂਸੀ ਲੈਂਡਿੰਗ

ਕੈਲੀਫੋਰਨੀਆ, 2 ਜੂਨ 2021 – ਅਮਰੀਕਾ ਦੀ ਕੈਲੀਫੋਰਨੀਆ ਸਟੇਟ ਵਿੱਚ ਸੋਮਵਾਰ ਨੂੰ ਇੱਕ ਜਹਾਜ਼ ਦੀ ਇੱਕ ਵਾਹਨਾਂ ਨਾਲ ਭਰੀ ਸੜਕ ‘ਤੇ ਐਮਰਜੈਂਸੀ ਲੈਂਡਿੰਗ ਕਰਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਲਾਸ ਏਂਜਲਸ ਦੇ ਪੁਲਿਸ ਵਿਭਾਗ ਦਾ ਇੱਕ ਛੋਟਾ ਹਵਾਈ ਜਹਾਜ਼ , ਜਿਸ ਨੇ ਕੈਲੀਫੋਰਨੀਆ ਦੇ ਹਾਈਵੇ 101 ‘ਤੇ ਸੋਮਵਾਰ ਨੂੰ ਐਮਰਜੈਂਸੀ ਲੈਂਡਿੰਗ ਕੀਤੀ ਹੈ। ਜਾਣਕਾਰੀ ਅਨੁਸਾਰ ਜਹਾਜ਼ ਦੀ ਇਸ ਲੈਂਡਿੰਗ ਦੌਰਾਨ ਕਿਸੇ ਨੂੰ ਟੱਕਰ ਮਾਰਨ ਜਾਂ ਜ਼ਖਮੀ ਕੀਤੇ ਜਾਣ ਦੀ ਸੂਚਨਾ ਨਹੀਂ ਹੈ।

ਕੈਲੀਫੋਰਨੀਆ ਹਾਈਵੇ ਪੈਟਰੋਲਿੰਗ ਦੇ ਐਰੋਨ ਫਿਗੁਇਰੋਆ ਨੇ ਦੱਸਿਆ ਕਿ ਜਹਾਜ਼ ਸ਼ਾਮ 7 ਵਜੇ ਤੋਂ ਥੋੜ੍ਹੀ ਦੇਰ ਬਾਅਦ ਸੜਕ ਤੇ ਲੈਂਡ ਕਰਵਾਇਆ ਗਿਆ ਅਤੇ ਇਸ ਵਿੱਚ ਸਿਰਫ ਪਾਈਲਟ ਹੀ ਸੀ। ਇਹ ਫਿਲਹਾਲ ਅਜੇ ਸਪੱਸ਼ਟ ਨਹੀਂ ਹੋਇਆ ਕਿ ਜਹਾਜ਼ ਨੇ ਐਮਰਜੈਂਸੀ ਲੈਂਡਿੰਗ ਕਿਉਂ ਕਰਵਾਈ ਗਈ ਸੀ।ਇਸ ਮਾਮਲੇ ਵਿੱਚ ਲਾਸ ਏਂਜਲਸ ਪੁਲਿਸ ਨੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁੰਡਈ ਜਲਦ ਹੀ ਲਾਂਚ ਕਰਨ ਵਾਲੀ ਹੈ Micro SUV

ਅੰਮ੍ਰਿਤਸਰ ‘ਚ ਲੱਗੇ ਨਵਜੋਤ ਸਿੱਧੂ ਦੀ ‘ਗੁੰਮਸ਼ੁਦਗੀ’ ਦੇ ਪੋਸਟਰ