- 60 ਦਿਨਾਂ ਦੇ ਅੰਦਰ ਅੰਦਰ ਹਸਪਤਾਲ ਸਥਾਪਿਤ ਕਰਨ ਦਾ ਟੀਚਾ ਹਾਸਲ ਕਰਾਂਗ : ਸਿਰਸਾ, ਕਾਲਕਾ
ਨਵੀਂ ਦਿੱਲੀ, 2 ਜੂਨ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ 125 ਬੈਡਾਂ ਦੇ ਕੋਰੋਨਾ ਹਸਪਤਾਲ ਦੇ ਨਿਰਮਾਣ ਲਈ ਸੋਨੇ ਤੇ ਚਾਂਦੀ ਦਾ ਭੰਡਾਰ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਸੌਂਪਿਆ।
ਇਥੇ ਮੌਕੇ ‘ਤੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਕੋਰੋਨਾ ਹਸਪਤਾਲ ਦੀ ਉਸਾਰੀ ਬਾਬਾ ਬਚਨ ਸਿੰਘ ਜੀ ਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਕਮੇਟੀ 60 ਦਿਨਾਂ ਦੇ ਰਿਕਾਰਡ ਸਮੇਂ ਦੇ ਅੰਦਰ ਅੰਦਰ ਇਹ ਹਸਪਤਾਲ ਸਥਾਪਿਤ ਕਰ ਲਵੇਗੀ।
ਦੋਹਾਂ ਆਗੂਆਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੱਖ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ‘ਤੇ ਚਲਦਿਆਂ ਮਨੁੱਖਤਾ ਦੀ ਸੇਵਾ ਕਰ ਰਹੀ ਹੈ। ਉਹਨਾਂ ਕਿਹਾ ਕਿ ਸਾਡਾ ਮਕਸਦ ਇਸ ਮਹਾਮਾਰੀ ਦੇ ਵੇਲੇ ਵੱਧ ਤੋਂ ਵੱਧ ਜਾਨਾ ਬਚਾਉਣਾ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਂ ‘ਤੇ ਬਣ ਰਹੇ ਇਸ 125 ਹਸਪਤਾਲ ਵਿਚ ਮਨੁੱਖਤਾ ਦੀ ਸੇਵਾ ਕੀਤ ਜਾਵੇਗੀ।
ਸਿਰਸਾ ਨੇ ਕਿਹਾ ਕਿ ਜਿਹਨਾਂ ਨੇ ਗੁਰੂ ਘਰ ਵਿਚ ਸੋਨਾ ਤੇ ਚਾਂਦੀ ਦਾਨ ਕੀਤਾ ਹੈ, ਉਹਨਾਂ ਦੀਆਂ ਭਾਵਨਾ ਬੇਸ਼ਕੀਮਤੀ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਕੰਮ ਕੀਤਾ ਹੈ ਤੇ ਇਸਦਾ ਮੰਨਣਾ ਹੈ ਕਿ ਗੁਰੂ ਸਾਹਿਬ ਆਪ ਹੱਥ ਕੇ ਸੇਵਾ ਲੈਣਗੇ ਤੇ ਹਮੇਸ਼ਾ ਗੁਰੂ ਸਾਹਿਬ ਨੇ ਸੇਵਾ ਲਈ ਹੈ। ਉਹਨਾਂ ਕਿਹਾ ਕਿ ਜਦੋਂ ਅਸੀਂ 400 ਬੈਡ ਦਾ ਕੋਰੋਨਾ ਕੇਅਰ ਸੈਂਟਰ ਸਥਾਪਿਤ ਕਰਨ ਦਾ ਐਲਾਨ ਕੀਤਾ ਸੀ ਤਾਂ ਸਾਡੇ ਕੋਲ ਇਕ ਵੀ ਆਕਸੀਜ਼ਨ ਕੰਸੈਂਟੇ੍ਰਟਰ ਨਹੀਂ ਸੀ ਪਰ ਗੁਰੂ ਸਾਹਿਬ ਦੀ ਰਹਿਮਦ ਨਾਲ ਚੰਦ ਘੰਟਿਆਂ ਵਿਚ ਹੀ 100 ਕੰਸੈਂਟ੍ਰੇਟਰ ਆ ਗਏ।
ਦੋਹਾਂ ਆਗੂਆਂ ਨੇ ਫਰਾਂਸ ਸਰਕਾਰ ਦਾ ਧੰਨਵਾਦ ਕੀਤਾ ਜਿਸਨੇ ਨੋਵਾ ਆਕਸੀਜ਼ਨ ਜਨਰੇਟਰ ਪਲਾਂਟ ਦਿੱਤਾ ਹੈ ਤੇ ਸੰਗਤ ਦਾ ਵੀ ਧੰਨਵਾਦ ਕੀਤਾ ਜਿਸਨੇ ਦੂਜਾ ਆਕਸੀਜ਼ਨ ਜਨਰੇਟਰ ਪਲਾਂਟ ਤੇ ਅਣਗਿਣਤ ਸੇਵਾ ਇਸ ਉਦਮ ਵਾਸਤੇ ਦਿੱਤੀ ਹੈ ਤੇ ਦੱਸਿਆ ਕਿ ਦੁਨੀਆਂ ਭਰ ਤੋਂ ਐਨ ਆਰ ਆਈਜ਼ ਦਿੱਲੀ ਗੁਰਦੁਆਰਾ ਕਮੇਟੀ ਦੀ ਇਸ ਸੇਵਾ ਵਿਚ ਮਦਦ ਵਿਚ ਨਿਤਰੇ ਹਨ। ਉਹਨਾਂ ਦੱਸਿਆ ਕਿ ਨਿਊਯਾਰਕ ਅਤੇ ਇੰਗਲੈਂਡ ਤੋਂ ਸਿੱਖਾਂ ਤੇ ਗੁਰਦੁਆਰਾ ਕਮੇਟੀਆਂ ਨੇ ਵੀ ਹੱਥ ਅੱਗੇ ਵਧਾਏ ਹਨ। ਉਹਨਾਂ ਕਿਹਾ ਕਿ ਲੋਕ ਸਿਰਫ ਪੈਸਾ ਦੇਣ ਲਈ ਹੀ ਨਹੀਂ ਬਲਕਿ ਵੈਂਟੀਲੇਟਰ, ਬੈਡ, ਮੈਡੀਕਲ ਮਸ਼ੀਨਰੀ ਤੇ ਹੋਰ ਸਮਾਨ ਦੇਣ ਵਾਸਤੇ ਵੀ ਅੱਗੇ ਆ ਰਹੇ ਹਨ। ਉਹਨਾਂ ਦੱਸਿਆ ਕਿ ਸੰਗਤ ਨੇ ਬਾਇਓ ਕੈਮਿਸਟ ਲੈਬ ਵੀ ਹਸਪਤਾਲ ਲਈ ਦਿੱਤੀ ਗਈ ਹੈ।
ਸਿਰਸਾ ਨੇ ਦੱਸਿਆ ਕਿ 125 ਬੈਡਾਂ ਦੇ ਹਸਪਤਾਲ ਵਿਚ 35 ਆਈ ਸੀ ਯੂ ਬਡ ਤੇ 4 ਬੱਚਿਆਂ ਲਈ ਆਈ ਸੀ ਯੂ ਬੈਡ ਤੇ ਮਹਿਲਾਵਾਂ ਲਈ ਵੱਖਰੇ ਵਾਰਡਹ ੋਣਗੇ। ਉਹਨਾਂ ਦੱਸਿਆ ਕਿ ਇਸ ਵੇਲੇ ਤਾਂ ਇਹ ਹਸਪਤਾਲ ਕੋਰੋਨਾ ਮਰੀਜ਼ਾਂ ਲਈ ਬਣ ਰਿਹਾ ਹੈ ਪਰ ਬਾਅਦ ਵਿਚ ਇਹ ਜਨਰਲ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਜਾਵੇਗਾ।
ਉਹਨਾਂ ਇਹ ਵੀ ਕਿਹਾ ਕਿ ਅੱਜ ਸੋਨੇ ਤੇ ਚਾਂਦੀ ਦਾ ਕੋਈ ਮੁੱਲ ਨਹੀਂ ਰਿਹਾ ਬਲਕਿ ਮਨੁੱਖੀ ਜਾਨਾਂ ਬਚਾਉਣਾ ਹੀ ਸਭ ਤੋਂ ਕੀਮਤੀ ਹੈ।