ਫਿਰੋਜ਼ਪੁਰ 03 ਮਈ 2021 – ਅੱਜ ਸਵੇਰੇ ਇੱਕ ਪਾਕਿਸਤਾਨੀ ਕਿਸ਼ਤੀ ਜੋ ਕਿ ਸਤਲੁਜ ਦੇ ਪਾਣੀ ਦੇ ਵਹਾਅ ਵਿੱਚ ਤੈਰਦੀ ਹੋਈ ਭਾਰਤ ਵੱਲ ਦਾਖ਼ਲ ਹੋ ਗਈ। ਜਿਸ ਨੂੰ ਬੀਐਸਐਫ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਬੀਐਸਐਫ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਪਾਣੀ ਭਾਰਤ ਵੱਲ ਨੂੰ ਛੱਡਿਆ ਗਿਆ ਹੈ। ਜਿਸ ਦੇ ਵਹਾਅ ਕਾਰਨ ਇਹ ਕਿਸ਼ਤੀ ਰੁੜ੍ਹ ਕੇ ਭਾਰਤ ਸੀਮਾ ਵਿਚ ਦਾਖਲ ਹੋ ਗਈ ਸੀ।
ਬੀਐਸਐਫ ਵੱਲੋਂ ਕਿਸ਼ਤੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਸੁਰੱਖਿਆ ਨੂੰ ਮੱਦੇਨਜ਼ਰ ਇਸ ਕਿਸ਼ਤੀ ਦੀ ਤਲਾਸ਼ੀ ਅਤੇ ਜਾਂਚ ਕੀਤੀ ਗਈ ਸੀ। ਪਰ ਉਸ ਵਿੱਚੋਂ ਕੁਝ ਵੀ ਨਹੀਂ ਮਿਲਿਆ। ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਆਪਣੇ ਆਪ ਆਈ ਹੈ ਜਾਂ ਫਿਰ ਕਿਸੀ ਸਾਜਿਸ਼ ਦੇ ਤਹਿਤ, ਇਸਤੇ ਵੀ ਪੜਤਾਲ ਕੀਤੀ ਜਾ ਰਹੀ ਹੈ।