ਨਵੀਂ ਦਿੱਲੀ, 4 ਜੂਨ 2021 – WhatsApp ਮੈਸੇਜਿੰਗ ਐਪ ਜਲਦ ਹੀ ਕਈ ਨਵੇਂ ਸ਼ਾਨਦਾਰ Feature ਲਾਂਚ ਕਰਨ ਜਾ ਰਿਹਾ ਹੈ। WhatsApp ਜਲਦ ਹੀ ਮਲਟੀ ਡਿਵਾਈਸ ਫ਼ੀਚਰ ਦੇ ਨਾਲ–ਨਾਲ ਡਿਸਅਪੀਅਰਿੰਗ ਮੋਡ (disappearing mode) ਤੇ ਵਿਊ ਵਨਸ (View Once) ਜਿਹੇ ਕੁਝ ਨਵੇਂ ਫ਼ੀਚਰਜ਼ ਛੇਤੀ ਹੀ ਲਾਂਚ ਕਰੇਗਾ।
ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਤੇ ਵ੍ਹਟਸਐਪ ਦੇ ਮੁਖੀ ਵਿਲ ਕੈਥਕਾਰਟ ਵਲੋਂ ਜਲਦ ਹੀ ਇਨ੍ਹਾਂ ਨਵੇਂ ਫ਼ੀਚਰਜ਼ ਨੂੰ ਲਿਆਉਣ ਦਾ ਐਲਾਨ ਕੀਤਾ ਗਿਆ ਹੈ।
ਨਵੇਂ ਫ਼ੀਚਰ ਵਿਊ ਵਨਸ ਦੀ ਵਰਤੋਂ ਕਰਨ ਉੱਤੇ ਤੁਸੀਂ ਜਦੋਂ ਕਿਸੇ ਨੂੰ ਕੋਈ ਮੈਸੇਜ ਭੇਜਦੇ ਹੋ, ਤਾਂ ਉਸ ਵਿਅਕਤੀ ਨੂੰ ਵੇਖਣ ਤੋਂ ਬਾਅਦ ਉਹ ਡਿਸਅਪੀਅਰ ਹੋ ਜਾਵੇਗਾ। ਇਸ ਫ਼ੀਚਰ ਨੂੰ ਐਨੇਬਲ ਕਰਨ ਉੱਤੇ ਮੈਸੇਜ ਪ੍ਰਾਪਤ ਕਰਨ ਵਾਲਾ ਵਿਅਕਤੀ ਕੇਵਲ ਇੱਕ ਵਾਰ ਭੇਜੀਆਂ ਗਈਆਂ ਤਸਵੀਰਾਂ ਤੇ ਵੀਡੀਓ ਖੋਲ੍ਹ ਸਕਦਾ ਹੈ। ਇਸ ਤੋਂ ਬਾਅਦ ਇਹ ਚੈਟ ਤੋਂ ਡਿਸਅਪੀਅਰ ਹੋ ਜਾਣਗੀਆਂ ਮਤਲਬ ਕਿ ਉਹ ਦੁਬਾਰਾ ਨਹੀਂ ਦਿਖਣਗੀਆਂ।
ਡਿਸਅਪੀਅਰਿੰਗ ਮੋਡ ਦਾ ਫ਼ੀਚਰ ਛੇਤੀ ਹੀ ਰੋਲ–ਆਊਟ ਹੋਣ ਜਾ ਰਿਹਾ ਹੈ। ਇਸ ਵੇਲੇ ਯੂਜ਼ਰਜ਼ ਗਰੁੱਪ ਤੇ ਚੈਟ ਵਿੱਚ ਵਿਅਕਤੀਗਤ ਤੌਰ ਉੱਤੇ ਮੈਸੇਜ ਡਿਸਅਪੀਅਰ ਕੀਤੇ ਜਾ ਸਕਦੇ ਹਨ। ਭਾਵੇਂ ਇਸ ਨਵੇਂ ਡਿਸਅਪੀਅਰਿੰਗ ਮੋਡ ਦੀ ਵਰਤੋਂ ਕਰਨ ਉੱਤੇ ਇਸ ਐਪ ਦੇ ਸਾਰੇ ਗਰੁੱਪ ਤੇ ਚੈਟ ਉੱਤੇ ਇਹ ਮੈਸੇਜ ਡਿਸਅਪੀਅਰ ਦਾ ਫ਼ੀਚਰ ਲਾਗੂ ਹੋ ਜਾਵੇਗਾ।